ਕਾਂਚੀ ਮੱਠ ਦੇ ਜਯੇਂਦਰ ਸਰਸਵਤੀ ਮਹਾਰਾਜ ਦਾ ਦਿਹਾਂਤ

Wednesday, Feb 28, 2018 - 02:13 PM (IST)

ਚੇਨਈ — ਕਾਂਚੀ ਕਾਮਕੋਟਿ ਪੀਠ ਦੇ ਸ਼ੰਕਰਾਚਾਰਿਆ ਸ੍ਰੀ ਜਯੇਂਦਰ ਸਰਸਵਤੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 82 ਸਾਲ ਦੀ ਉਮਰ ਦੇ ਸਨ। ਸਾਹ ਲੈਣ 'ਚ ਮੁਸ਼ਕਲ ਹੋਣ ਕਰਕੇ ਜਯੇਂਦਰ ਸਰਸਵਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋਇਆ। 
18 ਜੁਲਾਈ 1935 ਨੂੰ ਜਨਮ ਲੈਣ ਵਾਲੇ ਜਯੇਂਦਰ ਸਰਸਵਤੀ ਕਾਂਚੀ ਮੱਠ ਦੇ 69ਵੇਂ ਸ਼ੰਕਰਾਚਾਰਿਆ ਸਨ, ਉਹ 1954 'ਚ ਸ਼ੰਕਰਾਚਾਰਿਆ ਬਣੇ। ਕਾਂਚੀ ਮੱਠ ਵਲੋਂ ਕਈ ਸਕੂਲ, ਅੱਖਾਂ ਦੇ ਹਸਪਤਾਲ ਚਲਾਏ ਜਾਂਦੇ ਹਨ। ਭਾਜਪਾ ਨੇਤਾ ਰਾਮ ਮਾਧਵ ਨੇ ਟਵਿੱਟਰ 'ਤੇ ਜਯੇਂਦਰ ਸਰਸਵਤੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ ਕਿ ਉਹ ਸੁਧਾਰਵਾਦੀ ਸੰਤ ਸਨ, ਉਨ੍ਹਾਂ ਨੇ ਸਮਾਜ ਦੇ ਲਈ ਬਹੁਤ ਸਾਰੇ ਕੰਮ ਕੀਤੇ ਹਨ। 

 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਯੇਂਦਰ ਸਰਸਵਤੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਆਪਣੇ ਸੋਗ ਸੰਦੇਸ਼ 'ਚ ਕਿਹਾ ਹੈ ਕਿ ਕਾਂਚੀ ਕਾਮਕੋਟਿ ਪ੍ਰੀਤਮ ਜਗਤਗੁਰੂ ਪੂਜਨੀਕ ਸ਼੍ਰੀ ਜਯੇਂਦਰ ਸਰਸਵਤੀ ਸ਼ੰਕਰਾਚਾਰਿਆ ਦੇ ਦਿਹਾਂਤ ਨਾਲ ਸਦਮਾ ਲੱਗਾ ਹੈ। ਉਹ ਆਪਣੇ ਵਿਚਾਰਾਂ ਕਾਰਨ ਅਤੇ ਵਡਮੁੱਲੀਆਂ ਸੇਵਾਵਾਂ ਦੇ ਕਾਰਨ ਲੱਖਾਂ ਸ਼ਰਧਾਲੂਆਂ ਦੇ ਦਿਲੋਂ ਦਿਮਾਗ 'ਚ ਹਮੇਸ਼ਾਂ ਲਈ ਜਿੰਦਾ ਰਹਿਣਗੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭਗਵਾਨ ਅੱਗੇ ਪ੍ਰਰਾਥਨਾ ਕਰਦਾ ਹਾਂ ਕਿ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

 

 

 

 

 


Related News