ਐਮਰਜੈਂਸੀ ਦੌਰਾਨ ਜੇਲ ਗਏ ਲੋਕਾਂ ਨੂੰ ਮਿਲੇਗੀ ਪੈਨਸ਼ਨ, ਕੈਬਿਨਟ ਨੇ ਦਿੱਤੀ ਹਰੀ ਝੰਡੀ

04/12/2018 12:39:29 PM

ਹਰਿਆਣਾ— ਮਨੋਹਰ ਕੈਬਿਨਟ ਦੇ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੈਬਿਨਟ ਨੇ ਐਮਰਜੈਂਸੀ ਦੌਰਾਨ ਜੇਲ ਗਏ ਲੋਕਾਂ ਨੂੰ ਪੈਨਸ਼ਨ, ਦੇਣ ਦੇ ਐਲਾਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਰਿਆਣਾ ਸਰਕਾਰ ਐਮਰਜੈਂਸੀ ਦੌਰਾਨ ਜੇਲ ਗਏ ਲੋਕਾਂ ਨੂੰ 10 ਹਜ਼ਾਰ ਰੁਪਏ ਮਹੀਨੇ ਪੈਨਸ਼ਨ ਦਵੇਗੀ। ਅਜਿਹੇ 890 ਲੋਕਾਂ ਦੀ ਪਛਾਣ ਹੋ ਚੁੱਕੀ ਹੈ।
ਇਸ ਦੇ ਇਲਾਵਾ ਕੈਬਿਨਟ ਨੇ ਰੋਡ ਸੇਫਟੀ ਅਥਾਰਿਟੀ ਬਣਾਉਣ ਦਾ ਫੈਸਲਾ ਲਿਆ ਹੈ। ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਦੇ ਆਧਾਰ 'ਤੇ ਆਪਣੇ ਵਿਭਾਗ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ । ਗਲਤ ਤਰੀਕੇ ਨਾਲ ਪੈਨਸ਼ਨ ਪਾਉਣ ਵਾਲਿਆਂ ਲਈ ਰਾਹਤ ਭਰੀ ਖਬਰ ਇਹ ਹੈ ਕਿ ਹੁਣ ਉਨ੍ਹਾਂ 'ਤੇ ਐਫ.ਆਈ.ਆਰ ਦਰਜ ਨਹੀਂ ਹੋਵੇਗੀ। ਪੈਨਸ਼ਨ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਨੀ ਹੋਵੇਗੀ। 
ਖਿਡਾਰੀਆਂ ਨੂੰ ਸਾਰੇ ਟੈਸਟ ਪਾਸ ਕਰਨੇ ਹੋਣਗੇ। ਟੈਸਟ ਪਾਸ ਨਾ ਕਰਨ ਦੀ ਸੂਰਤ 'ਚ ਇਨ੍ਹਾਂ ਖਿਡਾਰੀਆਂ ਕੋਲ ਸਿਰਫ ਸਮਾਨ ਦਾ ਅਹੁਦਾ ਰਹੇਗਾ। ਸ਼ਹੀਦ ਰਾਜੇਸ਼ ਦੇ ਭਰਾ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ ਹੈ।


Related News