ਜੇਲ੍ਹ ''ਚ ਪ੍ਰਜਵਲ ਰੇਵੰਨਾ ਦੀ ਸੈੱਲ ਤੋਂ ਜ਼ਬਤ ਮੋਬਾਈਲ ਫੋਨ ''ਚ ਮਿਲੇ ਅਸ਼ਲੀਲ ਵੀਡੀਓ

Saturday, Sep 12, 2026 - 04:03 PM (IST)

ਜੇਲ੍ਹ ''ਚ ਪ੍ਰਜਵਲ ਰੇਵੰਨਾ ਦੀ ਸੈੱਲ ਤੋਂ ਜ਼ਬਤ ਮੋਬਾਈਲ ਫੋਨ ''ਚ ਮਿਲੇ ਅਸ਼ਲੀਲ ਵੀਡੀਓ

ਬੈਂਗਲੁਰੂ (ਏਜੰਸੀ)- ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਜਬਰ ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਜੇਲ੍ਹ ਸੈੱਲ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨ 'ਚ ਕਈ ਅਸ਼ਲੀਲ ਵੀਡੀਓ ਸਨ, ਜਦੋਂ ਕਿ ਪੈੱਨ ਡਰਾਈਵ 'ਚ ਫਿਲਮਾਂ ਅਤੇ ਵੈੱਬ ਸੀਰੀਜ਼ ਸਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 11 ਅਗਸਤ ਨੂੰ ਪਰੱਪਨਾ ਅਗਰਹਾਰਾ ਕੇਂਦਰੀ ਜੇਲ੍ਹ ਦੇ ਸੁਰੱਖਿਆ ਡਿਵੀਜ਼ਨ ਬੈਰਕਾਂ ਦੀ ਅਚਾਨਕ ਤਲਾਸ਼ੀ ਦੌਰਾਨ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਨੂੰ ਬਾਅਦ 'ਚ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ।

ਅਧਿਕਾਰੀਆਂ ਦੇ ਅਨੁਸਾਰ, ਕੇਂਦਰੀ ਜੇਲ੍ਹ 'ਚ ਕੈਦ ਰੇਵੰਨਾ ਪਿਛਲੇ ਮਹੀਨੇ ਇਕ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋਏ ਮਿਲਿਆ ਸੀ। ਇਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ 'ਚ ਉਹ ਆਮ ਕੱਪੜੇ ਪਹਿਨੇ ਹੋਏ ਅਤੇ ਫ਼ੋਨ 'ਤੇ ਗੱਲ ਕਰਦਾ ਦਿਖਾਈ ਦੇ ਰਿਹਾ ਸੀ। ਕੇਂਦਰੀ ਅਪਰਾਧ ਸ਼ਾਖਾ (ਸੀ.ਸੀ.ਬੀ.) ਦੁਆਰਾ ਚਾਰ-ਪੰਜ ਘੰਟੇ ਦੀ ਤਲਾਸ਼ੀ ਦੌਰਾਨ ਰੇਵੰਨਾ ਦੀ ਬੈਰਕ ਤੋਂ ਫ਼ੋਨ ਅਤੇ ਹੋਰ ਡਿਵਾਈਸ ਜ਼ਬਤ ਕੀਤੇ ਗਏ ਸਨ। ਜਾਂਚ 'ਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਸੀਈਐੱਨ ਪੁਲਸ ਸਟੇਸ਼ਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਜ਼ਬਤ ਕੀਤੇ ਗਏ ਮੋਬਾਈਲ ਫੋਨ ਤੋਂ ਦਰਜਨਾਂ ਅਸ਼ਲੀਲ ਵੀਡੀਓ ਬਰਾਮਦ ਕੀਤੇ ਗਏ ਹਨ।

ਅਧਿਕਾਰੀ ਦੇ ਅਨੁਸਾਰ, ਰੇਵੰਨਾ ਨੇ ਪੁੱਛਗਿੱਛ ਦੌਰਾਨ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਕੋਲ ਮਿਲਿਆ ਮੋਬਾਈਲ ਫੋਨ ਉਸ ਦਾ ਆਪਣਾ ਹੈ। ਉਸ ਨੇ ਦਾਅਵਾ ਕੀਤਾ ਕਿ ਹੋਰ ਕੈਦੀ ਵੀ ਉਸ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਨ ਅਤੇ ਉਹ ਵਾਰੀ-ਵਾਰੀ ਨਾਲ ਉਸ ਕੋਲ ਆਉਂਦਾ ਸੀ। ਉਸ ਨੇ ਕਿਸੇ ਵੀ ਅਸ਼ਲੀਲ ਵੀਡੀਓ ਨੂੰ ਡਾਊਨਲੋਡ ਕਰਨ ਤੋਂ ਵੀ ਇਨਕਾਰ ਕੀਤਾ। ਅਧਿਕਾਰੀ ਨੇ ਕਿਹਾ ਕਿ ਉਸ ਤੋਂ ਜ਼ਬਤ ਕੀਤੀ ਗਈ ਨੋਟਬੁੱਕ 'ਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਫੋਨ ਨੰਬਰ ਸਨ।

ਅਧਿਕਾਰੀ ਨੇ ਕਿਹਾ ਕਿ ਕਾਲ ਲੌਗ ਤੋਂ ਪਤਾ ਚੱਲਿਆ ਹੈ ਕਿ ਰੇਵੰਨਾ ਨੇ ਵਿਚੋਲਿਆਂ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਗੈਰ-ਕਾਨੂੰਨੀ ਤੌਰ 'ਤੇ ਗੱਲਬਾਤ ਕੀਤੀ ਸੀ ਅਤੇ ਇਕ ਮਹਿਲਾ ਦੋਸਤ ਨੂੰ ਸਿੱਧੀਆਂ ਕਾਲਾਂ ਵੀ ਕੀਤੀਆਂ ਸਨ, ਜਿਸ ਬਾਰੇ ਉਸ ਨੇ ਖੁਦ ਪੁੱਛਗਿੱਛ ਦੌਰਾਨ ਮੰਨਿਆ ਸੀ। ਪੁਲਸ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਉਕਤ ਮੋਬਾਈਲ ਫੋਨ ਤੋਂ ਕਾਲਾਂ ਕੀਤੀਆਂ ਗਈਆਂ ਸਨ। ਪੁਲਸ ਦੇ ਅਨੁਸਾਰ, ਤਲਾਸ਼ੀ ਦੌਰਾਨ ਵਿਚਾਰ ਅਧੀਨ ਕੈਦੀ ਪ੍ਰਤਾਪ ਰਾਏ ਅਤੇ ਦੋਸ਼ੀ ਰੇਵੰਨਾ ਦੇ ਸੈੱਲਾਂ ਤੋਂ ਇਕ ਪਾਬੰਦੀਸ਼ੁਦਾ ਮੋਬਾਈਲ ਫੋਨ, ਸਿਮ ਕਾਰਡ, ਚਾਰਜਰ ਅਤੇ ਨੋਟਬੁੱਕ ਬਰਾਮਦ ਕੀਤੀ ਗਈ। ਇਸ ਤੋਂ ਬਾਅਦ, ਪਰੱਪਨਾ ਅਗਰਹਾਰਾ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕੀਤੀ ਗਈ।

ਕੇਂਦਰੀ ਜੇਲ੍ਹ ਤੋਂ ਮੋਬਾਈਲ ਫੋਨ ਜ਼ਬਤ ਕਰਨ ਦੀ ਜਾਂਚ ਸੰਬੰਧੀ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਇਸ ਦੇ ਅਨੁਸਾਰ, ਜ਼ਬਤ ਕੀਤੇ ਮੋਬਾਈਲ ਫੋਨ ਅਤੇ ਸਿਮ ਕਾਰਡ ਖਰੀਦਣ ਅਤੇ ਲਿਜਾਣ 'ਚ ਮਦਦ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਹੈ। ਬਿਆਨ ਦੇ ਅਨੁਸਾਰ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜੇਲ੍ਹ ਵਾਰਡਨ ਰਾਹੀਂ ਮੋਬਾਈਲ ਨੂੰ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਸੀ, ਜਦੋਂ ਕਿ ਸਿਮ ਕਾਰਡ ਇਕ ਵਿਚਾਰ ਅਧੀਨ ਕੈਦੀ ਰਾਹੀਂ ਭੇਜਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਇਹ ਵੀ ਖੁਲਾਸਾ ਕੀਤਾ ਕਿ ਮੋਬਾਈਲ ਫੋਨ ਅਤੇ ਸਿਮ ਕਾਰਡ ਦੀ ਵਰਤੋਂ ਵਿਚਾਰ ਅਧੀਨ ਕੈਦੀ ਪ੍ਰਤਾਪ ਰਾਏ ਅਤੇ ਦੋਸ਼ੀ ਰੇਵੰਨਾ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News