ਭਲਕੇ ਹਿਸਾਰ ਆਉਣਗੇ ਉੱਪ ਰਾਸ਼ਟਰਪਤੀ ਧਨਖੜ, ਖੇਤੀ ਵਿਕਾਸ ਮੇਲੇ ਦਾ ਕਰਨਗੇ ਉਦਘਾਟਨ
Saturday, Oct 07, 2023 - 12:00 PM (IST)

ਨਵੀਂ ਦਿੱਲੀ/ਹਿਸਾਰ- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਐਤਵਾਰ ਨੂੰ ਹਰਿਆਣਾ ਦੇ ਹਿਸਾਰ ਜਾਣਗੇ। ਧਨਖੜ ਇੱਥੇ ਖੇਤੀ ਵਿਕਾਸ ਮੇਲੇ ਦਾ ਉਦਘਾਟਨ ਕਰਨਗੇ। ਉੱਪ ਰਾਸ਼ਟਰਪਤੀ ਸਕੱਤਰੇਤ 'ਚ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਨਖੜ 8 ਅਕਤੂਬਰ ਨੂੰ ਹਰਿਆਣਾ ਦੇ ਹਿਸਾਰ ਜਾਣਗੇ।
ਇਹ ਵੀ ਪੜ੍ਹੋ- ਸਿੱਕਮ 'ਚ ਹੜ੍ਹ ਮਗਰੋਂ ਤਬਾਹੀ ਦੇ ਨਿਸ਼ਾਨ, ਮੇਘਾਲਿਆ ਦੇ 26 ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ
ਉੱਪ ਰਾਸ਼ਟਰਪਤੀ ਧਨਖੜ ਨਾਲ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਵੀ ਹੋਵੇਗੀ। ਉੱਪ ਰਾਸ਼ਟਰਪਤੀ, ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਇਕ ਸਮਾਰੋਹ 'ਚ ਮੁੱਖ ਮਹਿਮਾਨ ਹੋਣਗੇ। ਉੱਪ ਰਾਸ਼ਟਰਪਤੀ ਧਨਖੜ ਯੂਨੀਵਰਸਿਟੀ ਕੰਪਲੈਕਸ ਵਿਚ ਹਰਿਆਣਾ ਸਰਕਾਰ ਦੇ ਹਰਿਆਣਾ ਖੇਤੀ ਵਿਕਾਸ ਮੇਲੇ ਦਾ ਉਦਘਾਟਨ ਕਰਨਗੇ। ਧਨਖੜ ਇਸ ਦੌਰਾਨ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8