ਆਂਧਰਾ ਪ੍ਰਦੇਸ਼ ਸਰਕਾਰ ਨੇ ਆਂਜਨੇਯ ਮੰਦਰ ਨੂੰ ਬੁਲਡੋਜ਼ਰ ਨਾਲ ਢਾਹਿਆ : ਜਗਨ ਮੋਹਨ

Wednesday, Nov 25, 2026 - 05:20 PM (IST)

ਆਂਧਰਾ ਪ੍ਰਦੇਸ਼ ਸਰਕਾਰ ਨੇ ਆਂਜਨੇਯ ਮੰਦਰ ਨੂੰ ਬੁਲਡੋਜ਼ਰ ਨਾਲ ਢਾਹਿਆ : ਜਗਨ ਮੋਹਨ

ਨੈਸ਼ਨਲ ਡੈਸਕ- ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਮੁਖੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਐੱਨ. ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਆਂਧਰਾ ਪ੍ਰਦੇਸ਼ ਸਰਕਾਰ ’ਤੇ ਤਿਰੂਪਤੀ ਜ਼ਿਲੇ ਦੇ ਆਂਜਨੇਯਪੁਰਮ ਵਿਚ ਸਥਿਤ ਸਦੀਆਂ ਪੁਰਾਣੇ ਅਭਯ ਆਂਜਨੇਯ ਸਵਾਮੀ ਮੰਦਰ ਨੂੰ ਬੁਲਡੋਜ਼ਰ ਨਾਲ ਢਾਹੁਣ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਕੀ ਗੱਠਜੋੜ ਸਰਕਾਰ ਇਸੇ ਤਰ੍ਹਾਂ ‘ਸਨਾਤਨ ਧਰਮ’ ਦੀ ਰੱਖਿਆ ਕਰ ਰਹੀ ਹੈ। 

ਇਸ ਨੂੰ ਕਰੋੜਾਂ ਸ਼ਰਧਾਲੂਆਂ ਦੀ ਆਸਥਾ ’ਤੇ ਹਮਲਾ ਕਰਾਰ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਸੂਬੇ ਵਿਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਇਤਿਹਾਸਕ ਵਿਰਾਸਤ ਨੂੰ ਬੁਲਡੋਜ਼ਰ ਨਾਲ ਢਾਹ ਰਹੀ ਹੈ।

ਜਗਨ ਨੇ ਮੰਦਰ ਨੂੰ ਬੁਲਡੋਜ਼ਰ ਨਾਲ ਢਾਹੇ ਜਾਣ ਦੀ ਇਕ ਵੀਡੀਓ ਸਾਂਝੀ ਕਰਦਿਆਂ ਸਵਾਲ ਕੀਤਾ ਕਿ ਕੀ ਤੁਹਾਡੀ ਸਰਕਾਰ ਲਈ ‘ਸਨਾਤਨ ਧਰਮ’ ਦੀ ਰੱਖਿਆ ਦਾ ਇਹੀ ਅਰਥ ਹੈ? ਦੂਜੇ ਪਾਸੇ, ਸਰਕਾਰ ਦੇ ਇਕ ਸੂਤਰ ਨੇ ਕਿਹਾ ਕਿ ਕੌਮੀ ਮਾਰਗ (ਨੈਸ਼ਨਲ ਹਾਈਵੇਅ) ਦੇ ਨਿਰਮਾਣ ਲਈ ਮੰਦਰ ਨੂੰ ਤਬਦੀਲ ਕਰਨ ਬਾਰੇ ਕਈ ਮਹੀਨਿਆਂ ਤੱਕ ਗੱਲਬਾਤ ਹੋਈ ਸੀ। ਸਾਰਿਆਂ ਦੀ ਸਹਿਮਤੀ ਨਾਲ ਉਨ੍ਹਾਂ ਹੀ ਮੂਰਤੀਆਂ ਸਮੇਤ ਕਿਸੇ ਹੋਰ ਥਾਂ ’ਤੇ ਨਵਾਂ ਮੰਦਰ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ।


author

Harpreet SIngh

Content Editor

Related News