PM ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤਿਆਂ ''ਤੇ ਗੱਲਬਾਤ ਤੇਜ਼

Wednesday, Nov 25, 2026 - 02:30 PM (IST)

PM ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤਿਆਂ ''ਤੇ ਗੱਲਬਾਤ ਤੇਜ਼

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ 11-12 ਦਸੰਬਰ ਨੂੰ ਹੋਣ ਵਾਲੇ ਕੈਨੇਡਾ ਦੌਰੇ ਤੋਂ ਪਹਿਲਾਂ ਭਾਰਤ ਅਤੇ ਕੈਨੇਡਾ ਵਿਚਾਲੇ ਰੱਖਿਆ ਸਹਿਯੋਗ, ਸਪੇਸ ਅਤੇ ਸੈਂਸੇਟਿਵ ਇਨਫਾਰਮੇਸ਼ਨ ਦੇ ਆਦਾਨ-ਪ੍ਰਦਾਨ ਸਬੰਧੀ ਅਹਿਮ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਤੇਜ਼ ਹੋ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਪੀ.ਐੱਮ. ਮੋਦੀ ਦੀ ਮੁਲਾਕਾਤ ਦੌਰਾਨ ਇਨ੍ਹਾਂ ਇਤਿਹਾਸਕ ਸਮਝੌਤਿਆਂ 'ਤੇ ਦਸਤਖ਼ਤ ਹੋਣ ਦੀ ਉਮੀਦ ਹੈ।

ਇਸ ਦੌਰਾਨ ਦੋਵੇਂ ਦੇਸ਼ ਇੱਕ ਵਿਸ਼ੇਸ਼ ਸੂਚਨਾ-ਸੁਰੱਖਿਆ ਸਮਝੌਤੇ 'ਜਨਰਲ ਸਕਿਓਰਿਟੀ ਆਫ਼ ਇਨਫਰਮੇਸ਼ਨ ਐਗਰੀਮੈਂਟ' (GSOIA) 'ਤੇ ਗੱਲਬਾਤ ਕਰ ਰਹੇ ਹਨ, ਜਿਸ ਤਹਿਤ ਰੱਖਿਆ, ਖ਼ੁਫ਼ੀਆ ਜਾਣਕਾਰੀ ਅਤੇ ਐਡਵਾਂਸਡ ਤਕਨਾਲੋਜੀ ਨਾਲ ਸਬੰਧਤ ਸੰਵੇਦਨਸ਼ੀਲ ਸੂਚਨਾਵਾਂ ਦਾ ਸੁਰੱਖਿਅਤ ਆਦਾਨ-ਪ੍ਰਦਾਨ ਸੰਭਵ ਹੋ ਸਕੇਗਾ।

ਪਾਰਕ ਸਮਝੌਤੇ ਦੇ ਨਾਲ-ਨਾਲ ਦੋਵੇਂ ਮੁਲਕ ਰੱਖਿਆ ਸਹਿਯੋਗ ਦੇ ਇੱਕ ਸਾਂਝੇ ਫਰੇਮਵਰਕ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਰਾਜਦੂਤ ਅਨੁਸਾਰ, ਇਸ ਰੱਖਿਆ ਗੱਲਬਾਤ ਵਿੱਚ ਸਪੇਸ ਤੇ ਲਾਂਚਿੰਗ ਸੈਕਟਰ 'ਚ ਸਹਿਯੋਗ ਵਧਾਉਣ ਦਾ ਪ੍ਰਸਤਾਵ ਵੀ ਸ਼ਾਮਲ ਕੀਤਾ ਗਿਆ ਹੈ।


author

Harpreet SIngh

Content Editor

Related News