ਨਵੇਂ ਸਾਲ ਤੋਂ ਪਹਿਲਾਂ ਖੁੱਲ੍ਹਣਗੇ ਕਿਸਮਤ ਦੇ ਤਾਲੇ, ਇਨ੍ਹਾਂ ਰਾਸ਼ੀਆਂ ''ਤੇ ਵਰ੍ਹੇਗਾ ਬੇਸ਼ੁਮਾਰ ਪੈਸਾ
Wednesday, Nov 25, 2026 - 07:35 PM (IST)
ਨਵੀਂ ਦਿੱਲੀ : ਸਾਲ 2026 ਖ਼ਤਮ ਹੋਣ ਤੋਂ ਪਹਿਲਾਂ ਕਰਮਫਲਦਾਤਾ ਸ਼ਨੀ ਦੇਵ ਆਪਣੀ ਚਾਲ ਬਦਲਣ ਜਾ ਰਹੇ ਹਨ। ਜੋਤਿਸ਼ ਗਣਨਾਵਾਂ ਅਨੁਸਾਰ, ਕਰੀਬ ਸਾਢੇ ਚਾਰ ਮਹੀਨਿਆਂ ਦੀ ਵਕਰੀ (ਪੁੱਠੀ) ਚਾਲ ਤੋਂ ਬਾਅਦ 11 ਦਸੰਬਰ ਨੂੰ ਸਵੇਰ ਵੇਲੇ ਸ਼ਨੀ ਦੇਵ ਮੀਨ ਰਾਸ਼ੀ ਵਿੱਚ ਮਾਰਗੀ (ਸਿੱਧੀ ਚਾਲ) ਹੋਣਗੇ ਅਤੇ 9 ਅਗਸਤ 2027 ਤੱਕ ਇਸੇ ਅਵਸਥਾ ਵਿੱਚ ਰਹਿਣਗੇ। ਜੋਤਿਸ਼ ਮਾਹਿਰਾਂ ਮੁਤਾਬਕ ਸ਼ਨੀ ਦੀ ਇਹ ਸਿੱਧੀ ਚਾਲ 3 ਰਾਸ਼ੀਆਂ ਦੇ ਜਾਤਕਾਂ ਲਈ ਬੇਹੱਦ ਭਾਗਸ਼ਾਲੀ ਸਾਬਤ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਰੁਕੇ ਹੋਏ ਕੰਮ ਬਣਨਗੇ ਅਤੇ ਆਰਥਿਕ ਲਾਭ ਦੇ ਨਵੇਂ ਰਸਤੇ ਖੁੱਲ੍ਹਣਗੇ।
ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ:
ਬ੍ਰਿਖ ਰਾਸ਼ੀ : ਬ੍ਰਿਖ ਰਾਸ਼ੀ ਵਾਲਿਆਂ ਲਈ ਸ਼ਨੀ ਦਾ ਮਾਰਗੀ ਹੋਣਾ ਆਰਥਿਕ ਲਾਭ ਦੇ ਲਿਹਾਜ਼ ਨਾਲ ਬੇਹੱਦ ਸ਼ੁਭ ਰਹੇਗਾ। ਆਮਦਨ ਦੇ ਨਵੇਂ ਸਰੋਤ ਬਣਨ ਦੀ ਪੂਰੀ ਸੰਭਾਵਨਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਫਲ ਮਿਲੇਗਾ ਅਤੇ ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਤੇਜ਼ੀ ਨਾਲ ਅੱਗੇ ਵਧਣਗੇ। ਕਾਰੋਬਾਰੀਆਂ ਨੂੰ ਨਵੇਂ ਲੋਕਾਂ ਨਾਲ ਜੁੜ ਕੇ ਆਪਣੇ ਕੰਮ ਨੂੰ ਵਧਾਉਣ ਦੇ ਸੁਨਹਿਰੀ ਮੌਕੇ ਮਿਲਣਗੇ।
ਉਪਾਅ: ਹਰ ਸ਼ਨੀਵਾਰ "ਓਮ ਸ਼ੰ ਸ਼ਨੈਸ਼ਚਰਾਏ ਨਮਹ" ਮੰਤਰ ਦਾ 108 ਵਾਰ ਜਾਪ ਕਰੋ।
ਤੁਲਾ ਰਾਸ਼ੀ : ਤੁਲਾ ਰਾਸ਼ੀ ਦੇ ਜਾਤਕਾਂ ਦੇ ਛੇਵੇਂ ਭਾਵ ਵਿੱਚ ਸ਼ਨੀ ਮਾਰਗੀ ਹੋਣਗੇ। ਇਸ ਨਾਲ ਨੌਕਰੀ ਅਤੇ ਕੰਮਕਾਜ ਵਿੱਚ ਆ ਰਹੀਆਂ ਪੁਰਾਣੀਆਂ ਦਿੱਕਤਾਂ ਤੋਂ ਵੱਡੀ ਰਾਹਤ ਮਿਲੇਗੀ ਅਤੇ ਵਿਰੋਧੀਆਂ ਉੱਤੇ ਤੁਹਾਡਾ ਪਲੜਾ ਭਾਰੀ ਰਹੇਗਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਆਪਣੀ ਲਗਾਤਾਰ ਮਿਹਨਤ ਦਾ ਸ਼ਾਨਦਾਰ ਨਤੀਜਾ ਮਿਲ ਸਕਦਾ ਹੈ।
ਉਪਾਅ: ਸ਼ਨੀਵਾਰ ਨੂੰ ਲੋੜਵੰਦਾਂ ਨੂੰ ਕਾਲੇ ਤਿਲ, ਮਾਂਹ ਦੀ ਦਾਲ, ਸਰ੍ਹੋਂ ਦਾ ਤੇਲ, ਕਾਲੇ ਕੱਪੜੇ ਜਾਂ ਲੋਹੇ ਦੀਆਂ ਚੀਜ਼ਾਂ ਦਾ ਦਾਨ ਕਰੋ।
ਮਕਰ ਰਾਸ਼ੀ : ਮਕਰ ਰਾਸ਼ੀ ਵਾਲਿਆਂ ਦੇ ਤੀਜੇ ਭਾਵ ਵਿੱਚ ਸ਼ਨੀ ਦੀ ਸਿੱਧੀ ਚਾਲ ਸ਼ੁਰੂ ਹੋਵੇਗੀ, ਜੋ ਸਾਹਸ ਅਤੇ ਮਿਹਨਤ ਨਾਲ ਜੁੜਿਆ ਹੁੰਦਾ ਹੈ। ਇਸ ਦੌਰਾਨ ਤੁਹਾਡੇ ਆਤਮ-ਵਿਸ਼ਵਾਸ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਨੌਕਰੀ ਅਤੇ ਕਾਰੋਬਾਰ ਵਿੱਚ ਨਵੀਆਂ ਤੇ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਦੇ ਸੰਕੇਤ ਹਨ, ਜਦੋਂਕਿ ਪਹਿਲਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
ਉਪਾਅ: ਸ਼ਨੀਵਾਰ ਨੂੰ ਪਾਣੀ ਵਿੱਚ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਕੇ ਪਿੱਪਲ ਦੇ ਰੁੱਖ ਨੂੰ ਅਰਪਿਤ ਕਰੋ।
