ਪਹਿਲੀ ਵਾਰ ਡਲ ਝੀਲ ’ਚ ਦਿੱਸਿਆ ਸ਼ਾਨਦਾਰ ਨਜ਼ਾਰਾ, PM ਮੋਦੀ ਨੇ ‘ਤਿਰੰਗਾ ਸ਼ਿਕਾਰਾ ਰੈਲੀ’ ਦੀ ਕੀਤੀ ਤਾਰੀਫ਼
Saturday, Aug 13, 2022 - 05:02 PM (IST)
ਜੰਮੂ- ਦੇਸ਼ ਭਰ ’ਚ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਲਈ ਤਿਆਰੀਆਂ ਪੂਰੀ ਹੋ ਚੁੱਕੀਆਂ ਹਨ। ਇਸ ਮੌਕੇ ਕੇਂਦਰ ਸਰਕਾਰ ਨੇ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ’ਚ ਭਾਰਤੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਦੀ ਇਕ ਝਲਕ ਸ਼੍ਰੀਨਗਰ ਦੇ ਡਲ ਝੀਲ ’ਚ ਵੇਖਣ ਨੂੰ ਮਿਲੀ। ਡਲ ਝੀਲ ’ਚ ਸ਼ਿਕਾਰਾ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਕਈ ਕਿਸ਼ਤੀਆਂ ਤਿਰੰਗੇ ਨਾਲ ਨਜ਼ਰ ਆਈਆਂ।
ਇਹ ਵੀ ਪੜ੍ਹੋ- ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ: 15,500 ਫੁੱਟ ਉੱਚੀ ਰੋਗਤਾਂਗ ਚੋਟੀ ’ਤੇ ਲਹਿਰਾਇਆ ਗਿਆ ਤਿਰੰਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਤਾਰੀਫ਼
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿੰਰਗਾ ਸ਼ਿਕਾਰਾ ਰੈਲੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਤਿਰੰਗਾ ਸ਼ਿਕਾਰਾ ਰੈਲੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ‘ਸ਼ਾਨਦਾਰ ਸਮੂਹਿਕ ਕੋਸ਼ਿਸ਼’ ਦੱਸਿਆ ਹੈ। ਦੱਸ ਦੇਈਏ ਕਿ ਜੰਮੂ ’ਚ 3 ਲੱਖ ਤੋਂ ਵੱਧ ਰਾਸ਼ਟਰੀ ਝੰਡੇ ਦੀ ਵਿਕਰੀ ਹੋਈ ਹੈ।
ਇਹ ਵੀ ਪੜ੍ਹੋ- ਆਪਣੀ ਕਮਾਈ ਤੋਂ ਤਿਰੰਗਾ ਖਰੀਦ ਕੇ ਲਹਿਰਾਉਣ ਨਾਗਰਿਕ: ਸ਼ਿਵਰਾਜ ਸਿੰਘ
ਡਲ ਝੀਲ ’ਚ ਮਨਾਇਆ ਗਿਆ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ
ਇਕ ਅਧਿਕਾਰੀ ਮੁਤਾਬਕ ਡਲ ਝੀਲ ’ਚ ਤਿਰੰਗੇ ਨਾਲ ਸੈਂਕੜੇ ਦੀ ਗਿਣਤੀ ’ਚ ਸ਼ਿਕਾਰਾਂ ਨੇ ਦੇਸ਼ ਭਗਤੀ ਦੀ ਇਕ ਸ਼ਾਨਦਾਰ ਝਲਕ ਵਿਖਾਈ ਅਤੇ ਲੋਕਾਂ ਦੇ ਦਿਲਾਂ ’ਚ ਰਾਸ਼ਟਰਵਾਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਕੀਤੀ। ਇਹ ਰੈਲੀ ਦਾ ਆਯੋਜਨ ਜੰਮੂ-ਕਸ਼ਮੀਰ ਦੇ ਯੁਵਾ ਸੇਵਾ ਅਤੇ ਖੇਡ ਵਿਭਾਗ ਵਲੋਂ ਆਯੋਜਿਤ ਕੀਤਾ ਗਿਆ ਸੀ। ਸ਼ਿਕਾਰਾ ਰੈਲੀ ਨੂੰ ਉੱਪ ਰਾਜਪਾਲ ਮਨੋਜ ਸਿਨਹਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਇਸ ਲਈ 13 ਤੋਂ 15 ਅਗਸਤ ਦਰਮਿਆਨ ਆਪਣੇ ਘਰ ’ਤੇ ਤਿਰੰਗਾ ਲਹਿਰਾ ਕੇ ਮੁਹਿੰਮ ਦਾ ਹਿੱਸਾ ਬਣੋ।
ਇਹ ਵੀ ਪੜ੍ਹੋ- ਰਾਜੌਰੀ ਹਮਲਾ: ਸ਼ਹੀਦ ਸੂਬੇਦਾਰ ਰਾਜਿੰਦਰ ਪ੍ਰਸਾਦ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Wonderful collective effort on the Dal Lake! #HarGharTiranga https://t.co/aHjMYFuwnB
— Narendra Modi (@narendramodi) August 12, 2022