ਲੋਕਤੰਤਰੀ ਪ੍ਰਕਿਰਿਆ ਨੂੰ ਭੰਗ ਕਰਨ ਦੀ ਫਿਰਾਕ ''ਚ ਅੱਤਵਾਦੀ, ਕਰ ਰਹੇ ਘੁਸਪੈਠ ਦੀ ਕੋਸ਼ਿਸ਼ : ਫ਼ੌਜ ਮੁਖੀ
Saturday, Nov 28, 2020 - 04:38 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਭਾਰਤ ਲਗਾਤਾਰ ਅਸਫ਼ਲ ਕਰ ਰਿਹਾ ਹੈ। ਅੱਤਵਾਦੀਆਂ ਵਲੋਂ ਘੁਸਪੈਠ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸੁਰੰਗਾਂ ਦਾ ਭਾਰਤੀ ਫ਼ੌਜ ਨੇ ਪਤਾ ਲਗਾਇਆ ਹੈ। ਫ਼ੌਜ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਅੱਤਵਾਦੀ ਬਰਫ਼ ਦੇ ਪੱਧਰ 'ਚ ਵਾਧੇ ਤੋਂ ਪਹਿਲਾਂ ਭਾਰਤ 'ਚ ਘੁਸਪੈਠ ਕਰਨਾ ਚਾਹੁੰਦੇ ਹਨ। ਇਕ ਨਿਊਜ਼ ਏਜੰਸੀ ਅਨੁਸਾਰ, ਮੁਕੁੰਦ ਨਰਵਾਣੇ ਨੇ ਕਿਹਾ ਕਿ ਅਜਿਹਾ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਸਾਡੀਆਂ ਪੱਛਮੀ ਸਰਹੱਦਾਂ 'ਤੇ ਚੱਲ ਰਹੀ ਸਥਿਤੀ 'ਚ, ਅੱਤਵਾਦ ਇਕ ਗੰਭੀਰ ਖਤਰਾ ਬਣਿਆ ਹੋਇਆ ਹੈ ਅਤੇ ਇਹ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖ਼ਤਮ ਨਹੀਂ ਹੋ ਰਿਹਾ ਹੈ। ਆਮ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਰੋਕਣ ਲਈ ਜੰਮੂ-ਕਸ਼ਮੀਰ 'ਚ ਅੱਤਵਾਦੀ ਘੁਸਪੈਠ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।''
ਇਹ ਵੀ ਪੜ੍ਹੋ : ਦਿੱਲੀ ਬਾਰਡਰ 'ਤੇ ਡਟੇ ਕਿਸਾਨ, ਬੁਰਾੜੀ ਗਰਾਊਂਡ ਜਾਣ ਲਈ ਤਿਆਰ ਨਹੀਂ
ਫ਼ੌਜ ਮੁਖੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਤਵਾਦੀ ਸਰਦੀਆਂ ਦੀ ਸ਼ੁਰੂਆਤ ਦੇ ਨਾਲ, ਬਰਫ਼ ਦੇ ਪੱਧਰ 'ਚ ਵਾਧੇ ਤੋਂ ਪਹਿਲਾਂ ਘੁਸਪੈਠ ਦੀ ਫਿਰਾਕ 'ਚ ਸਨ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਦੱਖਣ ਵੱਲ ਵਧਣਾ ਸ਼ੁਰੂ ਕਰ ਚੁਕੇ ਹਨ ਅਤੇ ਹੁਣ ਪੂਰੇ ਆਈ.ਬੀ. 'ਚ ਹੇਠਲੇ ਖੇਤਰਾਂ ਦੀਆਂ ਸੁਰੰਗਾਂ ਦੇ ਮਾਧਿਅਮ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਫ਼ੌਜ ਮੁਖੀ ਲਗਾਤਾਰ ਸਰਹੱਦੀ ਇਲਾਕਿਆਂ 'ਚ ਘੁਸਪੈਠ ਨੂੰ ਰੋਕਣ ਦੀਆਂ ਤਿਆਰੀਆਂ ਅਤੇ ਕੋਸ਼ਿਸ਼ਾਂ ਦਾ ਲਗਾਤਾਰ ਜਾਇਜ਼ਾ ਲੈਂਦੇ ਰਹਿੰਦੇ ਹਨ। ਪਿਛਲੇ ਦਿਨੀਂ ਨਰਵਾਣੇ ਨੇ ਭਾਰਤ-ਚੀਨ ਸਰਹੱਦ 'ਤੇ ਭਾਰਤ ਦੀ ਸਰਹੱਦ ਚੌਕੀਆਂ (ਬੀ.ਓ.ਪੀ.) ਦਾ ਹਵਾਈ ਸਰਵੇਖਣ ਕੀਤਾ ਸੀ।
ਇਹ ਵੀ ਪੜ੍ਹੋ : ਧਾਰਾ-370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪਹਿਲੀ ਵੱਡੀ ਸਿਆਸੀ ਗਤੀਵਿਧੀ, ਪੈ ਰਹੀਆਂ ਨੇ ਵੋਟਾਂ