ਭਾਰਤ ਨਾਲ ਜੰਮੂ-ਕਸ਼ਮੀਰ ਦਾ ਸਬੰਧ ਗੈਰ-ਕਾਨੂੰਨੀ : ਮਹਿਬੂਬਾ

Thursday, Oct 27, 2022 - 10:01 AM (IST)

ਭਾਰਤ ਨਾਲ ਜੰਮੂ-ਕਸ਼ਮੀਰ ਦਾ ਸਬੰਧ ਗੈਰ-ਕਾਨੂੰਨੀ : ਮਹਿਬੂਬਾ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ 2019 ’ਚ ਤਤਕਾਲੀਨ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੰਮੂ ਅਤੇ ਕਸ਼ਮੀਰ ਦੇ ਸਬੰਧਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦੇ ਹੋਏ 1947 ’ਚ ਅੱਜ ਦੇ ਹੀ ਦਿਨ ਹਸਤਾਖਰਿਤ ਰਲੇਵੇਂ ਪੱਤਰ ਨੂੰ ਬਹਾਲ ਕਰਨ ਦੀ ਮੰਗ ਕੀਤੀ । ਮਹਿਬੂਬਾ ਨੇ ਇੱਥੇ ਪਾਰਟੀ ਹੈੱਡ ਕੁਆਰਟਰ ’ਚ ਕਿਹਾ,‘‘ਸਾਨੂੰ ਇਸ ਦਿਨ (ਰਲੇਵਾਂ ਦਿਵਸ) ’ਤੇ ਛੁੱਟੀ ਦੀ ਲੋੜ ਨਹੀਂ ਹੈ। ਸਾਨੂੰ ਇਕ ਸਮਝੌਤੇ ਦੇ ਪੂਰੀ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ, ਜਿਸ ਦਾ ਵਾਅਦਾ ਰਲੇਵੇਂ ਦੇ ਸਮੇਂ ਕੀਤਾ ਗਿਆ ਸੀ ਅਤੇ ਇਸ ’ਤੇ ਹਸਤਾਖਰ ਕੀਤੇ ਗਏ ਸਨ।’’

ਇਹ ਵੀ ਪੜ੍ਹੋ : ਬੰਗਾਲ : ਬੰਬ ਨੂੰ ਗੇਂਦ ਸਮਝ ਕੇ ਖੇਡ ਰਹੇ ਸਨ ਬੱਚੇ, ਅਚਾਨਕ ਹੋਏ ਧਮਾਕੇ ਵਿਚ ਇਕ ਦੀ ਮੌਤ

ਉਨ੍ਹਾਂ ਕਿਹਾ,‘‘ਜੇਕਰ ਰਲੇਵੇਂ ਦੇ ਦਸਤਾਵੇਜ਼ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਧਾਰਾ 370 ਨੂੰ ਹਟਾਉਣਾ ਗੈਰ-ਕਾਨੂੰਨੀ ਹੈ ਅਤੇ ਜੰਮੂ-ਕਸ਼ਮੀਰ ਅਤੇ ਭਾਰਤ ਸੰਘ ਵਿਚਾਲੇ ਸਬੰਧ ਗੈਰ-ਕਾਨੂੰਨੀ ਹੋ ਜਾਂਦੇ ਹਨ।’’ ਪੀ. ਡੀ. ਪੀ. ਨੇਤਾ ਨੇ ਭਾਜਪਾ ’ਤੇ ਜੰਮੂ-ਕਸ਼ਮੀਰ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਜੰਮੂ ਅਤੇ ਕਸ਼ਮੀਰ ਦੀ ਉਸ ਭਾਰਤ ਤੱਕ ਪਹੁੰਚ ਸੀ ਜੋ ਇਕ ਧਰਮ-ਨਿਰਪੱਖ ਅਤੇ ਲੋਕਤੰਤਰੀ ਦੇਸ਼ ਸੀ। ਅਸੀਂ ਗੁਜਰਾਤ ਮਾਡਲ ਨਹੀਂ ਚਾਹੁੰਦੇ ਹਾਂ ਅਤੇ ਉਸ ਨੂੰ ਧਰਮ ਨਿਰਪੱਖ ਭਾਰਤ ਦੀ ਲੋੜ ਹੈ, ਜਿਸ ਦੇ ਨਾਲ ਅਸੀਂ (ਜੰਮੂ-ਕਸ਼ਮੀਰ) 1947 ’ਚ ਰਲੇਵਾਂ ਕੀਤਾ ਸੀ।’’ ਉਨ੍ਹਾਂ ਕਿਹਾ,‘‘ਪਹਿਲਾਂ ਸਾਡੇ ਕੋਲ ਦੇਸ਼ ਵਿਚ ਮੁਸਲਮਾਨ ਰਾਸ਼ਟਰਪਤੀ ਅਤੇ ਸਿੱਖ ਪ੍ਰਧਾਨ ਮੰਤਰੀ ਸਨ ਪਰ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਧਰਮ ਨਿਰਪੱਖਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੇਸ਼ ਵਿਚ ਮੁਸਲਮਾਨਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ।’’

ਇਹ ਵੀ ਪੜ੍ਹੋ : 5 ਸਾਲ ਬਾਅਦ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਮਨਾਈ ਦੀਵਾਲੀ


author

DIsha

Content Editor

Related News