ਜੰਮੂ ਕਸ਼ਮੀਰ ਪੁਲਸ ਨੇ ਕੁਲਗਾਮ ''ਚ ਹਿਜ਼ਬੁਲ ਅੱਤਵਾਦੀ ਦੇ ਘਰ ਲਈ ਤਲਾਸ਼ੀ

05/06/2023 5:50:51 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ ਹਿਜ਼ਬੁਲ ਮੁਜਾਹੀਦੀਨ ਦੇ ਇਕ ਅੱਤਵਾਦੀ ਦੇ ਘਰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ (ਐੱਸ.ਆਈ.ਯੂ.) ਵਲੋਂ ਅੱਤਵਾਦੀ ਗਤੀਵਿਧੀਆਂ 'ਤੇ ਕਾਰਵਾਈ ਦੇ ਅਧੀਨ ਇਹ ਛਾਪੇਮਾਰੀ ਮੁਹਿੰਮ ਚਲਾਈ ਗਈ। ਪੁਲਸ ਬੁਲਾਰੇ ਨੇ ਕਿਹਾ ਕਿ ਐੱਸ.ਆਈ.ਯੂ. ਨੇ ਚੇਕ ਦੇਸੇਨ ਯਾਰੀਪੋਰਾ ਸਥਿਤ ਅਬਦੁਲ ਗਨੀ ਭੱਟ ਦੇ ਰਿਹਾਇਸ਼ੀ ਕੰਪਲੈਕਸ 'ਤੇ ਛਾਪਾ ਮਾਰਿਆ।

ਅਬਦੁੱਲ ਅੱਤਵਾਦੀ ਫਾਰੂਕ ਅਹਿਮਦ ਭੱਟ ਦਾ ਪਿਤਾ ਹੈ। ਭੱਟ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਅੱਤਵਾਦੀ ਹੈ ਅਤੇ ਅੱਤਵਾਦ ਨਾਲ ਸੰਬੰਧਤ ਕਈ ਮਾਮਲਿਆਂ 'ਚ ਲੌੜੀਂਦਾ ਹੈ। ਬੁਲਾਰੇ ਨੇ ਕਿਹਾ ਕਿ ਕੁਲਗਾਮ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਦਾਲਤ ਦੇ ਇਕ ਵਿਸ਼ੇਸ਼ ਜੱਜ ਵਲੋਂ ਇਕ ਮਾਮਲੇ 'ਚ ਤਲਾਸ਼ੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਤਲਾਸ਼ੀ ਲਈ ਗਈ। ਇਹ ਮਾਮਲਾ ਸਾਲ 2019 'ਚ ਕਤਰੋਸਾ, ਕੁਲਗਾਮ 'ਚ 5 ਗੈਰ-ਸਥਾਨਕ ਮਜ਼ਦੂਰਾਂ ਦੇ ਕਤਲ ਨਾਲ ਸੰਬੰਧਤ ਹੈ। ਐੱਸ.ਆਈ.ਯੂ. ਮਾਮਲੇ ਦੀ ਜਾਂਚ ਕਰ ਰਹੀ ਹੈ।


DIsha

Content Editor

Related News