‘ਅੱਤਵਾਦੀਆਂ ਦੇ 3 ਮਦਦਗਾਰ ਗ੍ਰਿਫਤਾਰ’

Sunday, Apr 18, 2021 - 01:17 PM (IST)

‘ਅੱਤਵਾਦੀਆਂ ਦੇ 3 ਮਦਦਗਾਰ ਗ੍ਰਿਫਤਾਰ’

ਸ੍ਰੀਨਗਰ– ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਪੁਲਸ ਨੇ ਫੌਜ ਦੇ 53 ਆਰ. ਆਰ. ਨਾਲ ਅੱਤਵਾਦੀਆਂ ਦੇ 3 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੋਂ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ। ਉਨ੍ਹਾਂ ਦੇ ਕਬਜ਼ੇ ’ਚੋਂ ਗੋਲਾ-ਬਾਰੂਦ ਤੇ ਲਸ਼ਕਰ ਦੇ ਪੋਸਟਰ ਬਰਾਮਦ ਹੋਏ ਹਨ। ਉਨ੍ਹਾਂ ਦੀ ਪਛਾਣ ਆਦਿਲ ਅਹਿਮਦ ਡਾਰ, ਤਾਹਿਰ ਅਹਿਮਦ ਭੱਟ ਦੋਵੇਂ ਵਾਸੀ ਨਾਰਬਲ ਅਤੇ ਗੁਲਾਮ ਮੁਹੰਮਦ ਗੋਜਰੀ ਵਾਸੀ ਕਾਵੂਸਾ ਖਲੀਸਾ ਵਜੋਂ ਹੋਈ ਹੈ। ਗ੍ਰਿਫਤਾਰ ਮਦਦਗਾਰ ਅੱਤਵਾਦੀਆਂ ਨੂੰ ਆਸਰਾ ਤੇ ਹੋਰ ਮਦਦ ਦੇ ਰਹੇ ਸਨ। ਉਹ ਬਡਗਾਮ ਦੇ ਮਾਗਮ, ਨਾਰਬਲ ਤੇ ਬੀਰਵਾਹ ਖੇਤਰਾਂ ਵਿਚ ਲਸ਼ਕਰ ਦੇ ਅੱਤਵਾਦੀਆਂ ਨੂੰ ਹਥਿਆਰ ਤੇ ਗੋਲਾ-ਬਾਰੂਦ ਵੀ ਪਹੁੰਚਾ ਰਹੇ ਸਨ।
 


author

Rakesh

Content Editor

Related News