ਕਸ਼ਮੀਰ 'ਚ 13 ਸਾਲਾਂ ਤੋਂ ਫਰਾਰ ਅੱਤਵਾਦੀ ਗ੍ਰਿਫ਼ਤਾਰ
Tuesday, Jul 06, 2021 - 04:02 PM (IST)
ਜੰਮੂ- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਪੁਲਸ ਨੇ ਪਿਛਲੇ 13 ਸਾਲਾਂ ਤੋਂ ਫਰਾਰ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ਫਾਕਤ ਹਸਨ ਭੱਟ ਦੀ ਅਗਵਾਈ'ਚ ਇਕ ਪੁਲਸ ਟੀਮ ਪਿਛਲੇ 13 ਸਾਲਾਂ ਤੋਂ ਫਰਾਰ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ 'ਚ ਜੁਟੀ ਸੀ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਨਈਮ ਅਹਿਮਦ ਵਜੋਂ ਕੀਤੀ ਗਈ ਹੈ, ਜੋ ਕਿਸ਼ਤਵਾੜ ਦੇ ਤਤਾਨੀ ਦਾ ਵਾਸੀ ਹੈ।
ਪੁਲਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਤੁਰੰਤ ਕਦਮ ਚੁੱਕਦੇ ਹੋਏ ਫਰਾਰ ਅੱਤਵਾਦੀ ਨੂੰ ਗ੍ਰਿਫ਼ਾਰ ਕਰ ਲਿਆ ਗਿਆ ਹੈ। ਇਸ ਲਈਅਠੋਲੀ ਥਾਣੇ 'ਚ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ ਗਿਆ ਸੀ। ਐੱਸ.ਡੀ.ਪੀ.ਓ. ਅਠੋਲੀ ਪ੍ਰਦੀਪ ਸੇਨ ਦੀ ਨਿਗਰਾਨੀ 'ਚ ਇੰਸਪੈਕਟਰ ਸੋਹਨ ਸਿੰਘ ਦੀ ਅਗਵਾਈ 'ਚ ਗਠਿਤ ਟੀਮ ਨੇ ਸ਼ੱਕੀ ਸਥਾਨਾਂ 'ਤੇ ਛਾਪੇਮਾਰੀ ਕਰ ਕੇ ਕਿਸ਼ਤਵਾੜ ਦੇ ਸ਼ਾਲੀਮਾਰ ਖੇਤਰ ਤੋਂ ਫ਼ਰਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।