ਜੰਮੂ ਕਸ਼ਮੀਰ : ਕੋਰੋਨਾ ਕਾਰਨ ਨੌਕਰੀ ਗਈ ਤਾਂ ਲੋਕਾਂ ਨੇ ਸ਼ੁਰੂ ਕੀਤੀ ਜੈਵਿਕ ਖੇਤੀ, ਆਮਦਨੀ ਵਧੀ
Tuesday, Aug 03, 2021 - 11:57 AM (IST)
ਰਾਜੌਰੀ- ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਕਿਸਾਨ ਜੈਵਿਕ ਖੇਤੀ ਤੋਂ ਲਾਭ ਕਮਾ ਰਹੇ ਹਨ। ਰਾਜੌਰੀ ਜ਼ਿਲ੍ਹੇ ਦੇ ਦੂਰ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਕੋਰੋਨਾ ਮਹਾਮਾਰੀ ਦੇ ਔਖੇ ਸਮੇਂ ਦਾ ਸਾਹਮਣਾ ਕਰਨ ਤੋਂ ਬਾਅਦ ਜੈਵਿਕ ਖੇਤੀ ਕਰ ਕੇ ਆਪਣੀ ਆਮਦਨ 'ਚ ਵਾਧਾ ਕੀਤਾ ਹੈ। ਰਾਜੌਰੀ ਜ਼ਿਲ੍ਹੇ ਦੇ ਕੇਰੀ ਡੂੰਗੀ ਬਲਾਕ ਦੇ ਕਿਸਾਨ ਖੀਰਾ, ਮਿਰਚ, ਭਿੰਡੀ, ਕਰੇਲਾ ਆਦਿ ਜੈਵਿਕ ਸਬਜ਼ੀਆਂ ਉਗਾ ਕੇ ਵੇਚ ਰਹੇ ਹਨ। ਉਹ ਯੂਰੀਆ ਜਾਂ ਹੋਰ ਰਸਾਇਣਕ ਖਾਦਾਂ ਦਾ ਉਪਯੋਗ ਨਹੀਂ ਕਰਦੇ ਹਨ। ਇਸ ਤੋਂ ਬਾਅਦ ਗਰੀਬ ਕਿਸਾਨ ਜਿਨ੍ਹਾਂ ਕੋਲ ਖੇਤੀ ਕਰਨ ਲਈ ਘੱਟ ਜ਼ਮੀਨ ਹੈ, ਉਹ ਸਾਰੇ ਤਰ੍ਹਾਂ ਦੀ ਏਕੀਕ੍ਰਿਤ ਖੇਤੀ ਜਿਵੇਂ ਸਬਜ਼ੀਆਂ, ਮੱਕਾ, ਫਲ ਆਦਿ ਉਗਾਉਂਦੇ ਹਨ। ਹੁਣ ਸਰਹੱਦੀ ਖੇਤਰਾਂ ਦੇ ਕਰੀਬ ਕਿਸਾਨ ਆਤਮਨਿਰਭਰ ਹੋ ਰਹੇ ਹਨ। ਕੇਰੀ ਸਰਹੱਦੀ ਖੇਤਰਾਂ ਦੇ ਕਿਸਾਨ ਜੈਵਿਕ ਸਬਜ਼ੀਆਂ ਦਾ ਵਪਾਰ ਕਰ ਰਹੇ ਹਨ। ਉਹ ਘਰ-ਘਰ ਜਾ ਕੇ ਜੈਵਿਕ ਸਬਜ਼ੀਆਂ ਵੇਚ ਰਹੇ ਹਨ।
ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ
ਇਕ ਨਿਊਜ਼ ਏਜੰਸੀ ਅਨੁਸਾਰ, ਜੈਵਿਕ ਖੇਤੀ ਕਰ ਰਹੇ ਕਿਸਾਨ ਕਾਰਤਿਕ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਜ਼ਮੀਨ 'ਚ ਮੱਕਾ ਉਗਾਉਂਦੇ ਹੋ ਤਾਂ ਤੁਹਾਨੂੰ 6 ਤੋਂ 7 ਕੁਇੰਟਲ ਮੱਕਾ ਮਿਲ ਜਾਵੇਗਾ। ਇਸ ਨਾਲ ਤੁਸੀਂ 10,000-20,000 ਰੁਪਏ ਕਮਾ ਸਕਦੇ ਹੋ ਪਰ ਜੇਕਰ ਤੁਸੀਂ ਉਸੇ ਜ਼ਮੀਨ 'ਤੇ ਸਬਜ਼ੀ ਉਗਾ ਰਹੇ ਹੋ ਤਾਂ ਮੱਕਾ ਤੋਂ ਚਾਰ ਗੁਣਾ ਕਮਾ ਸਕਦੇ ਹੋ। ਜੈਵਿਕ ਖੇਤੀ ਕਰਨ ਵਾਲੇ ਕਿਸਾਨ ਇਸ ਤੋਂ ਖੁਸ਼ ਹਨ। ਰਾਜੌਰੀ ਜ਼ਿਲ੍ਹੇ 'ਚ ਜੈਵਿਕ ਖੇਤੀ ਬਾਰੇ ਖੇਤੀਬਾੜੀ ਵਿਭਾਗ ਨੇ ਵੀ ਕਿਸਾਨਾਂ ਨੂੰ ਜਾਗਰੂਕਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ 'ਚ ਦਿਨ-ਰਾਤ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ