ਕੁੜੀ ਨਾਲ ਜਬਰ ਜ਼ਿਨਾਹ ਦੀ ਸ਼ਿਕਾਇਤ ਮਿਲਣ ''ਤੇ ਹਰਕਤ ''ਚ ਆਈ ਜੰਮੂ ਪੁਲਸ ਵੱਲੋਂ ਅੱਧੇ ਘੰਟੇ ''ਚ 2 ਲੋਕ ਗ੍ਰਿਫ਼ਤਾਰ

Tuesday, May 25, 2021 - 05:50 PM (IST)

ਕੁੜੀ ਨਾਲ ਜਬਰ ਜ਼ਿਨਾਹ ਦੀ ਸ਼ਿਕਾਇਤ ਮਿਲਣ ''ਤੇ ਹਰਕਤ ''ਚ ਆਈ ਜੰਮੂ ਪੁਲਸ ਵੱਲੋਂ ਅੱਧੇ ਘੰਟੇ ''ਚ 2 ਲੋਕ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਪੁਲਸ ਨੇ ਮੰਗਲਵਾਰ ਨੂੰ ਇਕ ਕੁੜੀ ਨਾਲ ਜਬਰ ਜ਼ਿਨਾਹ ਦੀ ਸ਼ਿਕਾਇਤ ਮਿਲਣ ਦੇ ਅੱਧੇ ਘੰਟੇ ਅੰਦਰ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਚੌਕੀ ਮੀਰਬਾਜ਼ਾਰ ਨੂੰ ਪੀੜਤਾ ਤੋਂ ਲਿਖਤੀ ਸ਼ਿਕਾਇਤ ਮਿਲੀ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਹੈ ਕਿ ਬਨੀਮੁੱਲਾ ਵਾਸੀ ਮੁਦਸਿਰ ਅਹਿਮਦ ਗਨੀ ਨੇ ਗੰਦੂਲ ਵਾਸੀ ਮੰਜੂਰ ਅਹਿਮਦ ਨਾਈਕ ਨਾਲ ਮਿਲ ਕੇ ਨਿਪੋਰਾ 'ਚ ਇਕ ਪੈਟਰੋਲ ਪੰਪ ਕੋਲ ਇਕ ਟਰੱਕ ਅੰਦਰ ਉਸ ਨੂੰ ਗਲਤ ਇਰਾਦੇ ਨਾਲ ਬੰਧਕ ਬਣਾ ਕੇ ਰੱਖਿਆ ਅਤੇ ਜਬਰ ਜ਼ਿਨਾਹ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਵਿਸ਼ੇਸ਼ ਜਾਣਕਾਰੀ ਜੁਟਾਈ ਅਤੇ ਸ਼ਿਕਾਇਤ ਮਿਲਣ ਦੇ ਅੱਧੇ ਘੰਟੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਅਧੀਨ ਅਪਰਾਧ 'ਚ ਸ਼ਾਮਲ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਜ਼ਰੂਰੀ ਮੈਡੀਕਲ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।


author

DIsha

Content Editor

Related News