ਘੱਟ ਗਿਣਤੀਆਂ ਦੇ ਕੋਟੇ ਵਿਚੋਂ 1.34 ਕਰੋੜ ਦੀ ਧੋਖਾਧੜੀ ਕਰਨ ਵਾਲਾ ਗ੍ਰਿਫਤਾਰ
Thursday, Jan 28, 2021 - 02:00 AM (IST)
ਜੰਮੂ (ਅੰਦੋਤਰਾ) - ਫਰਾਡ ਕਰ ਕੇ ਤਕਰੀਬਨ 1.34 ਕਰੋੜ ਰੁਪਏ ਦਾ ਸਰਕਾਰੀ ਫੰਡ ਜੁਟਾਉਣ ਦੇ ਦੋਸ਼ੀ ਨੂੰ ਕ੍ਰਾਈਮ ਬਰਾਂਚ ਦੀ ਟੀਮ ਨੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਤੋਂ ਗ੍ਰਿਫਤਾਰ ਕਰ ਲਿਆ ਹੈ। ਕ੍ਰਾਈਮ ਬਰਾਂਚ ਦੇ ਡੀ.ਐੱਸ.ਪੀ. ਦੀ ਅਗਵਾਈ ਵਾਲੀ ਟੀਮ ਮੁਲਜ਼ਮ ਸਲੀਮ ਸ਼ੇਖ ਨੂੰ ਗ੍ਰਿਫਤਾਰ ਕਰ ਕੇ ਜੰਮੂ ਲਿਆਈ। ਕ੍ਰਾਈਮ ਬਰਾਂਚ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਕਿ ਮੁਲਜ਼ਮ ਵਲੋਂ ਇਕ ਹੋਰ ਸਹਿਯੋਗੀ ਨਾਲ ਮਿਲ ਕੇ ਜੰਮੂ ਕਸ਼ਮੀਰ ਦੇ ਘੱਟ ਗਿਣਤੀ ਕੋਟੇ (2018-19) ਦੇ ਤਹਿਤ ਫਰਜ਼ੀ ਫਾਰਮ ਅਪਲੋਡ ਕਰ ਕੇ 1.34 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ।
ਦੱਸਿਆ ਗਿਆ ਹੈ ਕਿ ਮੁਲਜ਼ਮ ਵਲੋਂ ਕੁਲਗਾਮ ਜ਼ਿਲੇ ਦੇ ਘੱਟ ਗਿਣਤੀ ਲਾਭਾਰਥੀਆਂ ਦੇ ਨਾਂ 'ਤੇ ਨੈਸ਼ਨਲ ਸਕਾਲਰਸ਼ਿਪ ਪੋਰਟਲ ਫਾਰਮ ਮੈਰਿਟ 'ਤੇ ਫਰਜ਼ੀ ਫਾਰਮ ਅਪਲੋਡ ਕੀਤੇ ਗਏ ਸਨ ਅਤੇ ਜ਼ਿਲਾ ਸੋਸ਼ਲ ਵੈਲਫੇਅਰ ਅਫਸਰ ਕੋਲੋਂ ਇਨ੍ਹਾਂ ਦੀ ਵੈਰੀਫਿਕੇਸ਼ਨ ਵੀ ਕਰਵਾ ਲਈ ਸੀ। ਇਸ ਕਾਰਣ ਸਰਕਾਰੀ ਖਜ਼ਾਨੇ ਵਿਚੋਂ 463 ਫਰਜ਼ੀ ਲਾਭਾਰਥੀਆਂ ਦੇ ਵੱਖ-ਵੱਖ ਬੈਂਕਾਂ ਦੇ ਖਾਤਿਆਂ ਵਿਚ ਉਕਤ ਰਾਸ਼ੀ ਟਰਾਂਸਫਰ ਕਰਵਾ ਲਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।