ਜੰਮੂ-ਕਸ਼ਮੀਰ: 8 ਘੰਟਿਆਂ ਅੰਦਰ ਦੋ ਬੱਸਾਂ ’ਚ ਜ਼ਬਰਦਸਤ ਧਮਾਕੇ, ਹਾਈ ਅਲਰਟ ਜਾਰੀ

09/29/2022 11:25:28 AM

ਜੰਮੂ- ਜੰਮੂ-ਕਸ਼ਮੀਰ ਦੇ ਊਧਮਪੁਰ ਸ਼ਹਿਰ ’ਚ ਬੱਸ ਸਟੈਂਡ ’ਤੇ ਖੜ੍ਹੀ ਇਕ ਬੱਸ ’ਚ ਵੀਰਵਾਰ ਸਵੇਰੇ ਧਮਾਕਾ ਹੋ ਗਿਆ। ਸੂਤਰਾਂ ਮੁਤਾਬਕ ਕੁਝ ਘੰਟਿਆਂ ਦੇ ਵਕਫ਼ੇ ਮਗਰੋਂ ਸ਼ਹਿਰ ’ਚ ਦੋ ਧਮਾਕੇ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਨੇ ‘ਹਾਈ ਅਲਰਟ’ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 5 ਵਜ ਕੇ 40 ਮਿੰਟ ’ਤੇ ਇਹ ਧਮਾਕਾ ਹੋਇਆ। ਚੰਗੀ ਗੱਲ ਇਹ ਹੈ ਕਿ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਧਮਾਕੇ ’ਚ ਬੱਸ ਦੀ ਛੱਤ ਅਤੇ ਪਿੱਛੇ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਊਧਮਪੁਰ ਵਿਖੇ ਪਾਰਕਿੰਗ 'ਚ ਖੜ੍ਹੀ ਬੱਸ ਵਿੱਚ ਧਮਾਕਾ, 2 ਜ਼ਖ਼ਮੀ

PunjabKesari

ਊਧਮਪੁਰ ਸ਼ਹਿਰ ’ਚ ਕਰੀਬ 8 ਘੰਟਿਆਂ ਦੇ ਅੰਦਰ ਇਹ ਦੂਜਾ ਧਮਾਕਾ ਹੈ। ਦੱਸ ਦੇਈਏ ਕਿ ਦੋਮੇਲ ਚੌਕ ’ਤੇ ਇਕ ਪੈਟਰੋਲ ਪੰਪ ਕੋਲ ਖੜ੍ਹੀ ਇਕ ਬੱਸ ’ਚ ਬੁੱਧਵਾਰ ਰਾਤ 10.30 ਧਮਾਕਾ ਹੋਣ ਨਾਲ ਦੋ ਲੋਕ ਜ਼ਖਮੀ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਜਿਸ ਬੱਸ ’ਚ ਧਮਾਕਾ ਹੋਇਆ, ਉਹ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਤੋਂ ਆਈ ਸੀ ਅਤੇ ਰਾਤ ’ਚ ਬੱਸ ਸਟੈਂਡ ’ਤੇ ਰੁੱਕੀ ਸੀ। ਇਸ ਬੱਸ ਨੂੰ ਸਵੇਰੇ ਬਸੰਤਗੜ੍ਹ ਲਈ ਰਵਾਨਾ ਹੋਣਾ ਸੀ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਦਰਬਾਰ ’ਚ ਹੁਣ ਤੱਕ 1.10 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ, ਜੈਕਾਰਿਆਂ ਨਾਲ ਗੂੰਜ ਰਿਹੈ ਭਵਨ

PunjabKesari

ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਅਤੇ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੇ ਪਹਿਲੂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਪੁਲਸ ਨੇ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਆਪਣੇ ਵਾਹਨਾਂ ਦਾ ਧਿਆਨ ਰੱਖਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਦੇ ਕਰਮੀਆਂ ਨੇ ਬੱਸ ਸਟੈਂਡ ਨੂੰ ਘੇਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। 

PunjabKesari

 


Tanu

Content Editor

Related News