ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਬੂਸਟਰ ਡੋਜ਼ ਲਗਾਉਣੀ ਕੀਤੀ ਸ਼ੁਰੂ
Wednesday, Jan 12, 2022 - 12:38 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਤੋਂ ਯੋਗ ਲੋਕਾਂ ਨੂੰ ਕੋਰੋਨਾ ਬੂਸਟਰ ਡੋਜ਼ ਦੇਣੀ ਸ਼ੁਰੂ ਕਰ ਦਿੱਤੀ ਹੈ। ਹੈਲਥਕੇਅਰ ਵਰਕਰ, ਫਰੰਟਲਾਈਨ ਵਰਕਰ ਅਤੇ 60 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਿਸੇ ਵੀ ਜ਼ਿਲ੍ਹੇ 'ਚ ਟੀਕਾਕਰਨ ਸਥਾਨਾਂ 'ਤੇ ਡੋਜ਼ ਲੈ ਸਕਦੇ ਹਨ। ਜੰਮੂ ਕਸ਼ਮੀਰ ਦੇ ਸਿਹਤ, ਪਰਿਵਾਰ ਕਲਿਆਣ ਅਤੇ ਟੀਕਾਕਰਨ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਸਲੀਮ ਉਰ ਰਹਿਮਾਨ ਨੇ ਕਿਹਾ ਕਿ ਯੋਗ ਲੋਕ ਕਿਸੇ ਵੀ ਟੀਕਾਕਰਨ ਸਥਾਨ 'ਤੇ ਆਨਲਾਈਨ ਜਾਂ ਮੌਕੇ 'ਤੇ ਰਜਿਸਟਰੇਸ਼ਨ ਕਰ ਸਕਦੇ ਹਨ।
ਇਹ ਮੁਹਿੰਮ ਸਰਕਾਰੀ ਹਸਪਤਾਲ, ਗਾਂਧੀਨਗਰ ਜੰਮੂ 'ਚ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਬੂਸਟਰ ਡੋਜ਼ ਸਿਰਫ਼ ਚੌਕਸੀ ਲਈ ਹੈ। ਉਨ੍ਹਾਂ ਨੇ ਲੋਕਾਂ ਵਿਸ਼ੇਸ਼ ਰੂਪ ਨਾਲ ਡਾਕਟਰਾਂ, ਉੱਚ ਸੰਪਰਕ ਜ਼ੋਖਮ ਵਾਲੇ ਅਤੇ ਹੋਰ ਲੋਕਾਂ ਨੂੰ ਡੋਜ਼ ਲੈਣ ਦੀ ਅਪੀਲ ਕੀਤੀ। ਕੇਂਦਰ ਅਨੁਸਾਰ, ਦੂਜੀ ਅਤੇ ਤੀਜੀ ਖੁਰਾਕ ਵਿਚਾਲੇ 9 ਮਹੀਨੇ ਦਾ ਅੰਤਰ ਹੋਣਾ ਚਾਹੀਦਾ। ਬੂਸਟਰ ਡੋਜ਼ ਪਹਿਲੀ ਖੁਰਾਕ ਦੇ ਸਾਮਾਨ ਵੈਕਸੀਨ ਨਾਲ ਦਿੱਤੀ ਜਾਵੇਗੀ ਅਤੇ ਬੂਸਟਰ ਡੋਜ਼ ਲਈ ਨਵੇਂ ਸਿਰੇ ਤੋਂ ਰਜਿਸਟਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ।