ਜੰਮੂ ਕਸ਼ਮੀਰ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ’ਚ 2 ਹੋਰ ਗਰਿੱਡ ਸਟੇਸ਼ਨ ਕਰ ਸਕਦੈ ਚਾਲੂ
Wednesday, Nov 03, 2021 - 11:52 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਸਰਕਾਰ ਵਲੋਂ ਅਗਲੇ 2 ਮਹੀਨਿਆਂ ’ਚ ਬਿਜਲੀ ਸਪਲਾਈ ਸਮਰੱਥਾ ਨੂੰ ਮੌਜੂਦਾ 1650 ਤੋਂ ਵਧਾ ਕੇ 1,850 ਮੈਗਾਵਾਟ ਕਰਨ ਲਈ ਕਸ਼ਮੀਰ ’ਚ 2 ਹੋਰ ਗਰਿੱਡ ਸਟੇਸ਼ਨ ਚਾਲੂ ਕਰਨ ਦੀ ਸੰਭਾਵਨਾ ਹੈ। ਸਰਦੀਆਂ ਦੀ ਸ਼ੁਰੂਆਤ ਨਾਲ, ਕਸ਼ਮੀਰ ’ਚ ਬਿਜਲੀ ਦੀ ਮੰਗ 1200 ਮੈਗਾਵਾਟ ਤੋਂ ਵੱਧ ਕੇ 1,450 ਮੈਗਾਵਾਟ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਠੰਡ ਆਉਣ ਨਾਲ ਹੀਟਿੰਗ ਗੈਜੇਟਸ ਦੇ ਅਨਿਯਮਿਤ ਉਪਯੋਗ ਨਾਲ ਊਰਜਾ ਦੀ ਮੰਗ ’ਚ ਅਚਾਨਕ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ,‘‘ਹਾਲਾਂਕਿ ਸਿਸਟਮ ਦੀਆਂ ਰੁਕਾਵਟਾਂ ਨੇ ਕਸ਼ਮੀਰ ਪਾਵਰ ਡੈਵਲਪਮੈਂਟ ਕਾਰਪੋਰੇਸ਼ਨ ਲਿਮਟਿਡ (ਕੇ.ਪੀ.ਡੀ.ਸੀ.ਐੱਲ.) ਨੂੰ ਇਕ ਵਾਰ ’ਚ 1,650 ਮੈਗਾਵਾਟ ਦੀ ਸਪਲਾਈ ਕਰਨ ਦੀ ਮਨਜ਼ੂਰੀ ਦਿੱਤੀ।’’
ਇਹ ਵੀ ਪੜ੍ਹੋ : ਹਰ 3 ’ਚੋਂ 2 ਪਰਿਵਾਰ ਇਸ ਦੀਵਾਲੀ ’ਤੇ ਨਹੀਂ ਚਲਾਉਣਗੇ ਪਟਾਕੇ
ਕੇ.ਪੀ.ਡੀ.ਸੀ.ਐੱਲ. ਦੇ ਮੁੱਖ ਇੰਜੀਨੀਅਰ ਏਜਾਜ਼ ਅਹਿਮਦ ਡਾਰ ਨੇ ਕਿਹਾ,‘‘ਆਉਣ ਵਾਲੇ ਦਿਨਾਂ ’ਚ ਲਸੀਪੋਰਾ ’ਚ 2 ਹੋਰ ਗਰਿੱਡ ਸਟੇਸ਼ਨਾਂ ਦੇ ਚਾਲੂ ਹੋਣ ਅਤੇ ਮੀਰ ਬਾਜ਼ਾਰ ਗਰਿੱਡ ਸਟੇਸ਼ਨ ਦੇ ਵਿਸਥਾਰ ਨਾਲ, ਅਸੀਂ 1850 ਮੈਗਾਵਾਟ ਦੀ ਸਪਲਾਈ ਕਰਨ ’ਚ ਸਮਰੱਥ ਹੋਣਗੇ। ਮੌਜੂਦਾ ਸਮੇਂ ਸਾਡੀ ਬਿਜਲੀ ਵੰਡ ਸਮਰੱਥਾ 1650 ਮੈਗਾਵਾਟ ਹੈ। ਸਰਦੀਆਂ ਲਈ ਵਿਭਾਗ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਇਹ ਵੀ ਪੜ੍ਹੋ : ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ