ਕੇਂਦਰ ਸਰਕਾਰ ਦੀ ਵੱਡੀ ਪਹਿਲਕਦਮੀ, ਜੰਮੂ-ਕਸ਼ਮੀਰ ਨੂੰ ਮਿਲੇ ''ਮੇਡ ਇਨ ਇੰਡੀਆ'' ਵੈਂਟੀਲੇਟਰ

Sunday, Aug 30, 2020 - 05:30 PM (IST)

ਕੇਂਦਰ ਸਰਕਾਰ ਦੀ ਵੱਡੀ ਪਹਿਲਕਦਮੀ, ਜੰਮੂ-ਕਸ਼ਮੀਰ ਨੂੰ ਮਿਲੇ ''ਮੇਡ ਇਨ ਇੰਡੀਆ'' ਵੈਂਟੀਲੇਟਰ

ਊਧਮਪੁਰ— ਕੇਂਦਰ ਸਰਕਾਰ ਦੀ ਵੱਡੀ ਪਹਿਲਕਦਮੀ ਤਹਿਤ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਹਸਪਤਾਲ ਊਧਮਪੁਰ ਨੂੰ 35 'ਮੇਡ ਇਨ ਇੰਡੀਆ' ਵੈਂਟੀਲੇਟਰ ਪ੍ਰਦਾਨ ਕੀਤੇ ਗਏ ਹਨ। ਇਹ ਵੈਂਟੀਲੇਟਰ ਪੀ. ਐੱਮ. ਕੇਅਰਸ ਫੰਡ ਅਧੀਨ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਲੜਾਈ ਲਈ ਦਿੱਤੇ ਗਏ ਹਨ। ਜ਼ਿਲ੍ਹਾ ਹਸਪਤਾਲ, ਊਧਮਪੁਰ ਦੇ ਪ੍ਰਧਾਨ ਡਾਕਟਰ ਵਿਜੇ ਰੈਨਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਸਾਰੇ ਹਸਪਤਾਲਾਂ 'ਚ ਵੈਂਟੀਲੇਟਰ ਦੀ ਮਦਦ ਪ੍ਰਦਾਨ ਕੀਤੀ ਹੈ। ਅਸੀਂ ਉਨ੍ਹਾਂ ਨੂੰ ਛੇਤੀ ਹੀ ਸਥਾਪਤ ਕਰਾਂਗੇ। ਇਸ ਤੋਂ ਪਹਿਲਾਂ ਵੈਂਟੀਲੇਟਰ ਵਾਲੇ ਆਈ. ਸੀ. ਯੂ. ਸਿਰਫ ਮੈਡੀਕਲ ਕਾਲਜਾਂ ਵਿਚ ਉਪਲੱਬਧ ਸਨ। ਅਸੀਂ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿਚ ਭੇਜਦੇ ਹਾਂ, ਜਿਨ੍ਹਾਂ ਕੋਲ ਵੈਂਟੀਲੇਟਰ ਹਨ। ਜਦੋਂ ਗਿਣਤੀ ਵੱਧਦੀ ਸ਼ੁਰੂ ਹੋਈ ਤਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਨੂੰ ਵੈਂਟੀਲੇਟਰ ਮਦਦ ਦੀ ਲੋੜ ਸੀ। ਹੁਣ ਅਸੀਂ ਉਨ੍ਹਾਂ ਨੂੰ ਵੀ ਬਚਾ ਸਕਦੇ ਹਾਂ। 

PunjabKesari

ਹਸਪਤਾਲ ਦੇ ਸੁਪਰਡੈਂਟ ਨੇ ਕੋਵਿਡ-19 ਆਫ਼ਤ ਦੌਰਾਨ ਥੋੜ੍ਹੇ ਸਮੇਂ ਵਿਚ ਜ਼ਿਲ੍ਹਾ ਹਸਪਤਾਲਾਂ ਨੂੰ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਕੇਂਦਰ ਦਾ ਧੰਨਵਾਦ ਕੀਤਾ। ਡਾ. ਰੈਨਾ ਨੇ ਕਿਹਾ ਕਿ ਇੱਥੇ ਆਉਣ ਵਾਲੇ 100 ਮਰੀਜ਼ਾਂ ਵਿਚੋਂ ਲੱਗਭਗ 90 ਮਰੀਜ਼ਾਂ ਦਾ ਇਲਾਜ ਘਰ 'ਚ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ 'ਚ ਕੋਰੋਨਾ ਦੇ ਹਲਕੇ ਲੱਛਣ ਹਨ। ਇਸ ਤੋਂ ਪਹਿਲਾਂ ਅਸੀਂ ਰੋਗ ਗ੍ਰਸਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਲਾਚਾਰ ਮਹਿਸੂਸ ਕਰਦੇ ਸੀ, ਜਿਨ੍ਹਾਂ ਨੂੰ ਸਾਹ ਅਤੇ ਤੇਜ਼ ਬੁਖਾਰ ਸੀ। ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਨ ਵਾਲੇ ਊਧਮਪੁਰ ਦੇ ਲੋਕਾਂ ਨੇ ਵੀ ਇਸ ਪਹਿਲ ਲਈ ਸਰਕਾਰ ਦਾ ਧੰਨਵਾਦ ਜ਼ਾਹਰ ਕੀਤਾ। ਕੋਵਿਡ-19 ਆਫ਼ਤ ਦਰਮਿਆਨ ਭਾਰਤ ਸਰਕਾਰ ਵਲੋਂ ਊਧਮਪੁਰ ਜ਼ਿਲ੍ਹੇ ਨੂੰ ਦਿੱਤਾ ਗਿਆ ਇਹ ਸਭ ਤੋਂ ਵੱਡਾ ਤੋਹਫ਼ਾ ਹੈ। ਹਸਪਤਾਲ ਦਾ ਦੌਰਾ ਕਰਨ ਆਏ ਇਕ ਵਾਸੀ ਆਸ਼ੀਸ਼ ਨੇ ਕਿਹਾ ਕਿ ਮੈਂ ਸਰਕਾਰ ਨੂੰ ਉਨ੍ਹਾਂ ਦੇ ਇਸ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ।


author

Tanu

Content Editor

Related News