ਦੇਸ਼ ਦੀਆਂ ਧੀਆਂ ਲਈ ਮਿਸਾਲ ਬਣੀ ਜੰਮੂ-ਕਸ਼ਮੀਰ ਦੀ ਬਿਲਕਿਸ ਮਕਬੂਲ, ਜਿੱਤੇ 5 ਸੋਨ ਤਮਗੇ

Sunday, Nov 21, 2021 - 06:16 PM (IST)

ਦੇਸ਼ ਦੀਆਂ ਧੀਆਂ ਲਈ ਮਿਸਾਲ ਬਣੀ ਜੰਮੂ-ਕਸ਼ਮੀਰ ਦੀ ਬਿਲਕਿਸ ਮਕਬੂਲ, ਜਿੱਤੇ 5 ਸੋਨ ਤਮਗੇ

ਬੜਗਾਮ— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੀ ਬਿਲਕਿਸ ਮਕਬੂਲ ਨੇ ਕੌਮਾਂਤਰੀ ਪੇਨਕ ਸਿਲਾਟ (ਇਕ ਤਰ੍ਹਾਂ ਦਾ ਮਾਰਸ਼ਲ ਆਰਟ) ਚੈਂਪੀਅਨਸ਼ਿਪ ਵਿਚ ਰਾਸ਼ਟਰੀ ਮੁਕਾਬਲੇ ਵਿਚ 5 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਾਲ 2018 ਵਿਚ ਮਕਬੂਲ ਨੇ ਥਾਈਲੈਂਡ ਵਿਚ ਵਰਲਡ ਯੂਨੀਅਰ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ। ਹਾਲਾਂਕਿ ਉਹ ਸੈਮੀਫਾਈਨਲ ’ਚ ਹਾਰ ਗਈ ਸੀ। ਹੁਣ ਉਸ ਦਾ ਟੀਚਾ ਏਸ਼ਈਆਈ ਖੇਡਾਂ, 2022 ਲਈ ਟਰਾਇਲ ਕਲੀਅਰ ਕਰਨਾ ਹੈ ਅਤੇ ਰਾਸ਼ਟਰੀ ਟੀਮ ਦਾ ਹਿੱਸਾ ਬਣਨਾ ਹੈ। 

PunjabKesari

ਮਕਬੂਲ ਕੋਲ ਬੜਗਾਮ ਵਿਚ ਅਭਿਆਸ ਕਰਨ ਦੀ ਕੋਈ ਸਹੂਲਤ ਨਹੀਂ ਸੀ, ਇਸ ਲਈ ਉਹ ਅਭਿਆਸ ਲਈ ਰੋਜ਼ਾਨਾ ਸ਼੍ਰੀਨਗਰ ਇੰਡੋਰ ਸਟੇਡੀਅਮ ਜਾਂਦੀ ਸੀ। ਉਨ੍ਹਾਂ ਨੇ ਸਥਾਨਕ ਪੱਧਰ ਤੋਂ ਸੂਬੇ ’ਚ ਸ਼ੁਰੂਆਤ ਕੀਤੀ ਅਤੇ ਫਿਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਰਾਸ਼ਟਰੀ ਪੱਧਰ ’ਤੇ ਖੇਡੀ। ਵੱਖ-ਵੱਖ ਰਾਸ਼ਟਰੀ ਪੱਧਰ ਦੇ ਮੁਕਾਬਲੇ ’ਚ ਸਫ਼ਲਤਾ ਪ੍ਰਾਪਤ ਕਰਨ ਮਗਰੋਂ ਉਸ ਨੂੰ ਕੌਮਾਂਤਰੀ ਪੱਧਰ ਲਈ ਚੁਣਿਆ ਗਿਆ ਅਤੇ ਥਾਈਂਲੈਂਡ ’ਚ ਕੌਮਾਂਤਰੀ ਚੈਂਪੀਅਨਸ਼ਿਪ ਖੇਡੀ। ਮਕਬੂਲ ਨੇ ਕਈ ਚੈਂਪੀਅਨਸ਼ਿਪ ’ਚ ਆਪਣੀ ਯੋਗਤਾ ਸਾਬਤ ਕੀਤੀ। ਜਿਸ ਤੋਂ ਬਾਅਦ ਖੇਡ ਪਰੀਸ਼ਦ ਨੇ ਪੇਨਕ ਸਿਲਾਟ ਖੇਡ ਲਈ ਇਕ ਸਿਖਲਾਈ ਅਕਾਦਮੀ ਦੀ ਸਥਾਪਨਾ ਕੀਤੀ। 

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮਕਬੂਲ ਨੇ ਕਿਹਾ ਕਿ ਮੇਰੀ ਸਿੱਖਿਆ ਇਕ ਪਬਲਿਕ ਸਕੂਲ ਵਿਚ ਹੋਈ। ਉਸ ਸਕੂਲ ਵਿਚ ਮੇਰੇ ਫਿਜੀਕਲ ਅਧਿਆਪਕ ਨੇ ਮੈਨੂੰ ਖੇਡ ਤੋਂ ਜਾਣੂ ਕਰਵਾਇਆ ਸੀ। ਮੇਰੀ ਚੋਣ ਰਾਸ਼ਟਰੀ ਪੱਧਰ ’ਤੇ ਹੋਈ ਸੀ। ਮੈਨੂੰ ਅਸਲ ਵਿਚ ਮਾਰਸ਼ਲ ਆਰਟ ਪਸੰਦ ਹੈ ਅਤੇ ਇਹ ਮੇਰੀ ਆਤਮ ਰੱਖਿਆ ਲਈ ਵੀ ਕਾਫੀ ਚੰਗਾ ਸੀ। ਮੈਨੂੰ ਕੌਮਾਂਤਰੀ ਪੱਧਰ ਲਈ ਚੁਣੀ ਗਈ ਸੀ ਪਰ ਮੈਂ ਥਾਈਲੈਂਡ ’ਚ ਟੂਰਨਾਮੈਂਟ ’ਚ ਸੈਮੀਫਾਈਨਲ ’ਚ ਹਾਰ ਗਈ ਸੀ। ਮਕਬੂਲ ਦਾ ਕਹਿਣਾ ਹੈ ਕਿ ਹਾਰ ਤੋਂ ਬਾਅਦ ਵੀ ਮੈਂ ਖੇਡਣਾ ਜਾਰੀ ਰੱਖਿਆ। ਮੈਂ ਹਰਿਆਣਾ, ਅਸਾਮ ਅਤੇ ਮਹਾਰਾਸ਼ਟਰ ਵਿਚ ਸੋਨ ਤਮਗੇ ਜਿੱਤੇ। ਮੈਂ ਤਮਗੇ ਜਿੱਤਣ ਮਗਰੋਂ ਅਸਲ ’ਚ ਖ਼ੁਦ ਤੋਂ ਪ੍ਰੇਰਿਤ ਹਾਂ, ਮੈਂ ਇਸ ਖੇਡ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ। ਇਸ ਸਾਲ ਅਸੀਂ ਏਸ਼ੀਆਈ ਖੇਡਾਂ ਦੇ ਟਰਾਇਲ ਲਈ ਹਰਿਆਣਾ ਜਾ ਰਹੇ ਹਾਂ। ਮੇਰਾ ਪਰਿਵਾਰ ਮੇਰਾ ਪੂਰਾ ਸਮਰਥਨ ਕਰਦਾ ਹੈ।


author

Tanu

Content Editor

Related News