J&K:ਹੰਦਵਾੜਾ ''ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ''ਚ ਮੁਕਾਬਲਾ, ਜਵਾਨ ਸ਼ਹੀਦ

08/17/2018 11:57:14 AM

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਹੰਦਵਾੜਾ ਜ਼ਿਲੇ 'ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਕਾਰ ਚਲ ਰਹੇ ਮੁਕਾਬਲੇ 'ਚ ਸੇਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸ਼ੁੱਕਰਵਾਰ ਸਵੇਰੇ ਕਰਾਲਗੁੰਡ ਖੇਤਰ ਦੇ ਕਾਚਲੂ ਪਿੰਡ 'ਚ ਅੱਤਵਾਦਿਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਸੇਨਾ ਦੀ 32 ਆਰ.ਆਰ. ਨੇ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਅਤੇ ਇਸੇ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 
 

ਜਾਣਕਾਰੀ ਮੁਤਾਬਕ ਜਵਾਨ ਨੂੰ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਫੌਰਨ ਸੇਨਾ ਦੇ ਹਸਪਤਾਲ ਲਿਜਾਇਆ ਗਿਆ ਪਰ ਆਪਣੇ ਜ਼ਖਮਾਂ ਦਾ ਦਰਦ ਨਾ ਸਹਿੰਦੇ ਹੋਏ ਜਵਾਨ ਨੇ ਦਮ ਤੋੜ ਦਿੱਤਾ। ਸੇਨਾ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼ਹੀਦ ਜਵਾਨ ਦੀ ਪਛਾਣ ਰਾਈਫਲ ਮੈੱਨ ਰਾਮ ਬਾਬੂ ਸਾਹੀ ਦੇ ਰੂਪ 'ਚ ਹੋਈ ਹੈ। ਖੇਤਰ 'ਚ ਅਜੇ ਤਕ ਸਰਚ ਅਭਿਆਨ ਜਾਰੀ ਹੈ।


Related News