ਇਵਾਂਕਾ ਟਰੰਪ ਨੇ ਤੇਲੰਗਾਨਾ ਦੇ ਸੀ. ਐਮ. ਨੂੰ ਲਿਖਿਆ ਖੱਤ, ਭਾਰਤ ਵੱਲੋਂ ਕੀਤੇ ਗਏ ਸਤਿਕਾਰ ਲਈ ਕੀਤਾ ਧੰਨਵਾਦ

Tuesday, Dec 19, 2017 - 05:10 PM (IST)

ਇਵਾਂਕਾ ਟਰੰਪ ਨੇ ਤੇਲੰਗਾਨਾ ਦੇ ਸੀ. ਐਮ. ਨੂੰ ਲਿਖਿਆ ਖੱਤ, ਭਾਰਤ ਵੱਲੋਂ ਕੀਤੇ ਗਏ ਸਤਿਕਾਰ ਲਈ ਕੀਤਾ ਧੰਨਵਾਦ

ਵਾਸ਼ਿੰਗਟਨ/ਤੇਲੰਗਾਨਾ(ਬਿਊਰੋ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ 28 ਨਵੰਬਰ ਨੂੰ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਸਨਅੱਤਕਾਰੀ ਸੰਮੇਲਨ) ਲਈ ਭਾਰਤ ਆਈ ਸੀ। ਆਪਣੇ ਦੇਸ਼ ਵਾਪਸ ਜਾਣ ਤੋਂ ਬਾਅਦ ਇਵਾਂਕਾ ਟਰੰਪ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਖੱਤ ਲਿਖਿਆ ਹੈ। ਇਵਾਂਕਾ ਨੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਆਪਣੇ ਹੱਥਾਂ ਨਾਲ ਖੱਤ ਲਿੱਖ ਕੇ ਹੈਦਰਾਬਾਦ ਦੀ ਯਾਤਰਾ ਦੌਰਾਨ ਭਾਰਤ ਵੱਲੋਂ ਕੀਤੇ ਗਏ ਸਤਿਕਾਰ ਲਈ ਧੰਨਵਾਦ ਕੀਤਾ ਹੈ।
ਇਵਾਂਕਾ ਦਾ ਖੱਤ
ਇਵਾਂਕਾ ਲਿੱਖਦੀ ਹੈ-ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ ਲਈ ਮੇਰੀ ਹੈਦਰਾਬਾਦ ਦੀ ਯਾਤਰਾ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਇਹ ਮੇਰੇ ਲਈ ਇਕ ਬੇਮਿਸਾਲ ਅਤੇ ਪ੍ਰੇਰਨਾਦਾਇਕ ਅਨੁਭਵ ਰਿਹਾ। ਮੈਂ ਇਸ ਯਾਤਰਾ ਵਿਚ ਤੁਹਾਡੇ ਵੱਲੋਂ ਮੈਨੂੰ ਫਲਕਨੁਮਾ ਪੈਲੇਸ ਵਿਚ ਦਿੱਤੇ ਗਏ ਵਿਸ਼ੇਸ਼ ਤੋਹਫੇ ਲਈ ਵੀ ਧੰਨਵਾਦ ਕਰਦੀ ਹਾਂ। ਇਵਾਂਕਾ ਦਾ ਇਹ ਖੱਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
PunjabKesari

ਤੇਲੰਗਾਨਾ ਦੇ ਲੋਕਾਂ ਦੀ ਤਾਰੀਫ
ਆਪਣੇ ਹੱਥਾਂ ਨਾਲ ਲਿਖੇ ਇਸ ਖੱਤ ਵਿਚ ਇਵਾਂਕਾ ਨੇ ਲਿਖਿਆ ਕਿ ਮੈਂ ਤੇਲੰਗਾਨਾ ਦੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਤੋਂ ਪ੍ਰਭਾਵਿਤ ਹਾਂ ਅਤੇ ਉਮੀਦ ਕਰਦੀ ਹਾਂ ਕਿ ਮੈਂ ਜਲਦੀ ਹੀ ਇਕ ਵਾਰ ਫਿਰ ਤੋਂ ਭਾਰਤ ਆ ਸਕਾਂਗੀ। ਦੱਸਣਯੋਗ ਹੈ ਕਿ ਇਸ ਗਲੋਬਲ ਸੰਮੇਲਨ ਵਿਚ ਇਵਾਂਕਾ ਨੇ ਪੀ. ਐਮ. ਮੋਦੀ ਦੀ ਤਾਰੀਫ ਕੀਤੀ ਸੀ।

PunjabKesari


Related News