ITBP 'ਚ ਨੌਜਵਾਨਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ

07/15/2020 12:31:32 PM

ਨਵੀਂ ਦਿੱਲੀ— ਇੰਡੋ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) 'ਚ ਨੌਜਵਾਨਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ ਹੈ। ਆਈ. ਟੀ. ਬੀ. ਪੀ. ਨੇ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇੱਛੁਕ ਅਤੇ ਚਾਹਵਾਨ ਉਮੀਦਵਾਰਾਂ ਲਈ ਸਿੱਖਿਅਕ ਯੋਗਤਾ 10ਵੀਂ ਪਾਸ ਤੈਅ ਕੀਤੀ ਗਈ ਹੈ। ਉਮੀਦਵਾਰਾਂ ਆਨਲਾਈਨ ਬੇਨਤੀ ਕਰ ਸਕਦੇ ਹਨ। ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਕਿ 26 ਅਗਸਤ 2020 ਤੱਕ ਹੈ।

ਅਹੁਦਿਆਂ ਦੀ ਗਿਣਤੀ- 51
ਅਹਦਾ— ਕਾਂਸਟੇਬਲ (ਜਨਰਲ ਡਿਊਟੀ)

ਸਿੱਖਿਅਕ ਯੋਗਤਾ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਦੀ ਵਿੱਦਿਅਕ ਯੋਗਤਾ ਹੋਣਾ ਜ਼ਰੂਰੀ ਹੈ।

ਉਮਰ ਹੱਦ—
ਅਹੁਦਿਆਂ 'ਤੇ ਭਰਤੀ ਲਈ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਦੇ ਸਿੱਖਿਆਰਥੀ ਬੇਨਤੀ ਕਰ ਸਕਦੇ ਹਨ।

ਅਰਜ਼ੀ ਫੀਸ—
ਆਮ/ਓ. ਬੀ. ਸੀ ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਜਮਾਂ ਕਰਨੇ ਹੋਣਗੇ। ਐੱਸ. ਸੀ/ਐੱਸ. ਟੀ/ਜਨਾਨੀ ਵਰਗ ਤੋਂ ਅਰਜ਼ੀ ਫੀਸ ਨਹੀਂ ਲਈ ਜਾਵੇਗੀ। ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਤੋਂ ਕੀਤਾ ਜਾਵੇਗਾ।

ਤਨਖ਼ਾਹ—
ਚੁਣੇ ਗਏ ਉਮੀਦਵਾਰਾਂ ਨੂੰ 21,700 ਤੋਂ 69,100 ਰੁਪਏ ਤਨਖ਼ਾਹ ਦਿੱਤੀ ਜਾਵੇਗੀ।

ਅਪਲਾਈ ਕਰਨ ਦੀ ਤਾਰੀਖ਼—
ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਾਰੀਖ਼- 13 ਜੁਲਾਈ 2020
ਆਨਲਾਈਨ ਅਪਲਾਈ ਲਈ ਆਖਰੀ ਤਾਰੀਖ਼- 26 ਅਗਸਤ 2020

ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ ਲਈ ਬੇਨਤੀ ਆਨਲਾਈਨ ਕੀਤੀ ਜਾਵੇਗੀ। ਬੇਨਤੀ ਕਰਨ ਦੇ ਇੱਛੁਕ ਉਮੀਦਵਾਰ ਸੰਬੰਧਤ ਵੈੱਬਸਾਈਟ http://www.itbpolice.nic.in 'ਤੇ ਜਾਓ ਅਤੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਆਨਲਾਈਨ ਬੇਨਤੀ ਪ੍ਰਕਿਰਿਆ ਪੂਰੀ ਕਰਨ।


Tanu

Content Editor

Related News