ITBP ਦੇ ਡੌਗ ਦਸਤੇ ''ਚ 16 ਨਵੇਂ ਮੈਂਬਰਾਂ ਨੂੰ ਕੀਤਾ ਸ਼ਾਮਲ, ਰੱਖੇ ਗਏ ਭਾਰਤੀ ਨਾਮ

12/30/2020 6:57:16 PM

ਨਵੀਂ ਦਿੱਲੀ- ਇੰਡੋ-ਤਿੱਬਤੀ ਸਰਹੱਦੀ ਪੁਲਸ ਦੇ ਕਾਮਬੈਟ ਯੂਨਿਟ ਕੇ9ਐੱਸ 'ਚ ਬੁੱਧਵਾਰ ਨੂੰ 16 ਨਵੇਂ ਡੌਗ ਮੈਂਬਰ ਸ਼ਾਮਲ ਕੀਤੇ ਗਏ। ਇਹ ਸਾਰੇ ਕੁੱਤੇ ਬੈਲਜ਼ੀਅਮ ਪ੍ਰਜਾਤੀ ਦੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਭਾਰਤੀ ਅਤੇ ਲੱਦਾਖ ਖੇਤਰ ਦੇ ਪ੍ਰਚਲਿਤ ਨਾਮ ਦਿੱਤੇ ਗਏ ਹਨ। ਇਕ ਕੁੱਤੇ ਦਾ ਨਾਂ ਗਲਵਾਨ ਤਾਂ ਕਿਸੇ ਦਾ ਸੁਲਤਾਨ ਅਤੇ ਸ਼ਯੋਕ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਅੰਗਰੇਜ਼ੀ ਨਾਮ ਦਿੱਤੇ ਗਏ ਸਨ। ਅਮਰੀਕਾ ਨੇ ਸਾਲ 2011 'ਚ ਜਦੋਂ ਓਸਾਮਾ ਬਿਨ ਲਾਦੇ ਨੂੰ ਐਬਟਾਬਾਦ 'ਚ ਮਾਰਨ ਲਈ ਕਮਾਂਡੋ ਆਪਰੇਸ਼ਨ ਕੀਤਾ ਸੀ ਤਾਂ ਉਸ ਸਮੇਂ ਇਨ੍ਹਾਂ ਕੁੱਤਿਆਂ ਨੇ ਉਸ ਅੱਤਵਾਦੀ ਨੂੰ ਲੱਭਣ 'ਚ ਫ਼ੌਜ ਦੀ ਬਹੁਤ ਮਦਦ ਕੀਤੀ ਸੀ। ਇਸ ਲਈ ਬੈਲਜ਼ੀਅਮ ਕੁੱਤੇ ਦੀ ਇਸ  ਬਰੀਡ ਨੂੰ ਓਸਾਮਾ ਹੰਟਰਜ਼ ਵੀ ਕਿਹਾ ਜਾਂਦਾ ਹੈ। 

PunjabKesari
ਆਈ.ਟੀ.ਬੀ.ਪੀ. ਦੇ ਡੀ.ਆਈ.ਜੀ. ਐੱਸ. ਨਟਰਾਜਨ ਨੇ ਕਿਹਾ ਕਿ ਅਸੀਂ ਇਸ ਦਸਤੇ ਦੇ ਮੈਂਬਰਾਂ ਦਾ ਨਾਂ ਉਸ ਥਾਂਵਾਂ 'ਤੇ ਰੱਖਿਆ ਹੈ, ਜਿੱਥੇ ਆਈ.ਟੀ.ਬੀ.ਪੀ. ਦੀ ਤਾਇਨਾਤੀ ਹੈ। ਇਹ ਉਨ੍ਹਾਂ ਲੋਕਾਂ ਦੇ ਪ੍ਰਤੀ ਸਨਮਾਨ ਵੀ ਹੈ, ਜੋ ਉੱਥੇ ਤਾਇਨਾਤ ਹਨ। ਇਹ ਸਾਰੇ ਸਤੰਬਰ 'ਚ ਪੰਚਕੂਲਾ ਦੇ ਭਾਨੂੰ 'ਚ ਆਈ.ਟੀ.ਬੀ. ਦੇ ਨੈਸ਼ਨਲ ਸੈਂਟਰ ਫਾਰ ਡੌਗਜ਼ 'ਚ ਪੈਦਾ ਹੋਏ ਸਨ। ਇਨ੍ਹਾਂ ਕੁੱਤਿਆਂ ਦੇ ਪਿਤਾ ਦਾ ਨਾਮਾ ਗਾਲਾ ਹੈ। ਇਸ ਵਾਰ ਇਨ੍ਹਾਂ ਕੁੱਤਿਆਂ ਦੇ ਨਾਮ ਹਨ- ਸਸੋਮਾ, ਦੌਲਤ, ਸ਼ਯੋਕ, ਚੇਨਚਿਨੋ, ਗਲਵਾਨ, ਅਨਿਲਾ, ਚੁੰਗ, ਥੁੰਗ, ਮੁਖਪਰੀ, ਯੁਲੁ, ਸੁਲਤਾਨ ਚੁਕਸੁ, ਸਾਸ਼ੇਰ, ਸਿਰੀਜਲ, ਚਾਰਡਿੰਗ, ਇਮਿਸ, ਚਿਪ ਚਾਪ ਅਤੇ ਰੇਜਾਂਗ। ਹੁਣ ਫ਼ੌਜੀ ਮਾਣ ਨਾਲ ਇਸ ਦਾ ਨਾਂ ਲੈ ਸਕਣਗੇ, ਕਿਉਂਕਿ ਇਹ ਨਾਂ ਉਨ੍ਹਾਂ ਦੀਆਂ ਰਗਾਂ 'ਚ ਵਗਦੇ ਹਨ। 

PunjabKesari
ਆਈ.ਟੀ.ਬੀ.ਪੀ. ਤੋਂ ਇਲਾਵਾ ਦੂਜੇ ਕੇਂਦਰੀ ਹਥਿਆਰਬੰਦ ਫੋਰਸ ਇਨ੍ਹਾਂ ਕੁੱਤਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਫ਼ੌਜ 'ਚ ਸ਼ਾਮਲ ਕਰਨ ਨਾਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਇਨ੍ਹਾਂ ਦੀ ਬ੍ਰੀਡਿੰਗ ਲਈ ਤਕਨੀਕ ਦੀ ਮਦਦ ਲਈ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ ਇਨ੍ਹਾਂ ਨੂੰ ਦੂਜੀਆਂ ਫ਼ੋਰਸਾਂ 'ਚ ਵੀ ਦਿੱਤਾ ਜਾਵੇਗਾ।


DIsha

Content Editor

Related News