ਕੋਰੋਨਾ : ਵੁਹਾਨ ਤੋਂ ਕੱਢੇ ਗਏ 76 ਭਾਰਤੀ ਅਤੇ 36 ਵਿਦੇਸ਼ੀ ਨੂੰ ਲਿਜਾਇਆ ਗਿਆ ITBP ਕੇਂਦਰ

02/27/2020 11:14:24 AM

ਨਵੀਂ ਦਿੱਲੀ (ਭਾਸ਼ਾ)— ਚੀਨ ’ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵੁਹਾਨ ਸ਼ਹਿਰ ਤੋਂ ਕੱਢੇ ਗਏ 76 ਭਾਰਤੀਆਂ ਅਤੇ 36 ਵਿਦੇਸ਼ੀਆਂ ਨੂੰ ਵੀਰਵਾਰ ਭਾਵ ਅੱਜ ਸਵੇਰੇ ਨੂੰ ਵੱਖਰਾ ਰੱਖਣ ਲਈ ਭਾਰਤ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਇਕ ਕੇਂਦਰ ਲਿਜਾਇਆ ਗਿਆ ਹੈ। ਆਈ. ਟੀ. ਬੀ. ਪੀ. ਦੇ ਇਕ ਬੁਲਾਰੇ ਨੇ ਕਿਹਾ ਕਿ ਬਚਾਏ ਗਏ ਲੋਕਾਂ ਨੂੰ ਹਵਾਈ ਅੱਡੇ ’ਤੇ ਥਰਮਲ ਜਾਂਚ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛਾਵਲਾ ਇਲਾਕੇ ’ਚ ਸਾਡੇ ਕੇਂਦਰ ਵਿਚ ਵੱਖਰਾ ਰੱਖਿਆ ਜਾਵੇਗਾ। 

PunjabKesari
ਇੱਥੇ ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦਾ ਸੀ-17 ਗਲੋਬਮਾਸਟਰ, 76 ਭਾਰਤੀ ਸਮੇਤ 112 ਲੋਕਾਂ ਸਵੇਰੇ ਕਰੀਬ 6.45 ਵਜੇ ਲੈ ਕੇ ਆਇਆ। ਇਨ੍ਹਾਂ ’ਚ 23 ਨਾਗਰਿਕ ਬੰਗਲਾਦੇਸ਼, ਮਿਆਂਮਾਰ, ਮਾਲਦੀਵ ਦੇ ਦੋ-ਦੋ, ਦੱਖਣੀ ਅਫਰੀਕਾ ਅਤੇ ਅਮਰੀਕਾ ਦੇ ਇਕ-ਇਕ ਨਾਗਰਿਕ ਸ਼ਾਮਲ ਹਨ। ਫੌਜ ਦਾ ਹੈਲੀਕਾਪਟਰ ਬੁੱਧਵਾਰ ਨੂੰ ਵੁਹਾਨ ਭੇਜਿਆ ਗਿਆ ਅਤੇ ਉਹ ਚੀਨ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ 15 ਟਨ ਮੈਡੀਕਲ ਸਪਲਾਈ ਲੈ ਕੇ ਗਿਆ। 

PunjabKesari
ਇਸ ਤੋਂ ਪਹਿਲਾਂ ਭਾਰਤ ਨੇ ਵੁਹਾਨ ਤੋਂ ਕੱਢੇ ਕਰੀਬ 650 ਭਾਰਤੀਆਂ ਨੂੰ ਆਈ. ਟੀ. ਬੀ. ਪੀ. ਦੇ ਕੇਂਦਰ ਅਤੇ ਮਾਨੇਸਰ ’ਚ ਫੌਜ ਦੇ ਇਕ ਵੱਖਰੇ ਕੇਂਦਰ ’ਚ ਰੱਖਿਆ ਗਿਆ ਸੀ। ਕੋਰੋਨਾ ਵਾਇਰਸ ਦੀ ਜਾਂਚ ’ਚ ਇਹ ਸਾਰੇ ਲੋਕ ਨੈਗੇਟਿਵ ਪਾਏ ਗਏ ਅਤੇ ਉਨ੍ਹਾਂ ਨੂੰ 15 ਦਿਨ ਤੋਂ ਵੱਧ ਸਮੇਂ ਤਕ ਵੱਖਰਾ ਰੱਖਿਆ ਗਿਆ ਅਤੇ ਬਾਅਦ ’ਚ ਘਰ ਜਾਣ ਦਿੱਤਾ ਗਿਆ। ਆਈ. ਟੀ. ਬੀ. ਪੀ. ਬੁਲਾਰੇ ਨੇ ਦੱਸਿਆ ਕਿ ਡਾਕਟਰ ਅਤੇ ਹੋਰ ਲੋਕਾਂ ਦੀ ਟੀਮ ਕੇਂਦਰ ’ਚ 24 ਘੰਟੇ ਮੌਜੂਦ ਰਹੇਗੀ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਭੋਜਨ, ਬੈਡ ਅਤੇ ਸਮਾਂ ਬਿਤਾਉਣ ਲਈ ਅੰਦਰ ਮਨੋਰੰਜਨ ਦੇ ਸਾਧਨ ਉਪਲੱਬਧ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਚੀਨ ’ਚ ਫੈਲੇ ਕੋਰੋਨਾ ਵਾਇਰਸ ਕਾਰਨ ਉੱਥੇ 2700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80,000 ਦੇ ਕਰੀਬ ਲੋਕ ਇਸ ਵਾਇਰਸ ਦੀ ਲੇਪਟ ’ਚ ਹਨ।


Tanu

Content Editor

Related News