ਲੱਗਦਾ ਹੈ ਅੱਜ ਇੰਤਜ਼ਾਰ ਹੋਵੇਗਾ ਖ਼ਤਮ, ਸੁਰੰਗ ''ਚ ਫਸੇ ਮਜ਼ਦੂਰ ਦੇ ਪਿਤਾ; ਇਕ ਪੁੱਤ ਦੀ ਮੁੰਬਈ ਹਾਦਸੇ ''ਚ ਹੋਈ ਸੀ ਮੌਤ
Tuesday, Nov 28, 2023 - 04:39 PM (IST)
ਨੈਸ਼ਨਲ ਡੈਸਕ- ਸਿਲਕਿਆਰਾ ਸੁਰੰਗ 'ਚ ਬਚਾਅ ਕਰਮੀਆਂ ਦੇ ਜਲਦ ਹੀ ਮਲਬੇ ਦੇ ਉਸ ਪਾਰ ਪਹੁੰਚਣ ਦੀ ਉਮੀਦ ਕਰ ਰਹੇ ਮਜ਼ਦੂਰ ਮੰਜੀਤ ਦੇ ਪਿਤਾ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਲੱਗਦਾ ਹੈ ਕਿ ਉਨ੍ਹਾਂ ਦਾ ਲੰਬਾ ਇੰਤਜ਼ਾਰ ਅੱਜ ਖ਼ਤਮ ਹੋ ਜਾਵੇਗਾ। ਬਚਾਅ ਕਰਮੀਆਂ ਦੇ ਮਲਬੇ 'ਚ ਡਰਿਲਿੰਗ ਦਾ ਕੰਮ ਪੂਰਾ ਹੋਣ ਅਤੇ ਪਾਈਪ ਪਾਏ ਜਾਣ ਦੇ ਸਮਾਚਾਰਾਂ ਦੇ ਆਉਣ ਨਾਲ ਸੁਰੰਗ ਦੇ ਬਾਹਰ ਖੜ੍ਹੇ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਵੱਧ ਗਈਆਂ ਹਨ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਨਿਰਮਾਣ ਅਧੀਨ ਸੁਰੰਗ ਦੇ ਬਾਹਰ ਖੜ੍ਹੇ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਵਧ ਗਈਆਂ ਹਨ।
ਸੁਰੰਗ 'ਚ 40 ਹੋਰ ਮਜ਼ਦੂਰਾਂ ਨਾਲ ਫਸੇ ਹੋਏ ਆਪਣੇ 22 ਸਾਲਾ ਪੁੱਤ ਮੰਜੀਤ ਦੇ ਬਾਹਰ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੇ ਖੇਤਿਹਰ ਮਜ਼ਦੂਰ ਚੌਧਰੀ ਨੇ ਕਿਹਾ,''ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਹੁਣ ਮਜ਼ਦੂਰਾਂ ਦੇ ਜਲਦ ਬਾਹਰ ਆਉਣ ਦੀ ਸੰਭਾਵਨਾ ਹੈ। ਸਾਨੂੰ ਕੱਪੜੇ ਅਤੇ ਆਪਣਾ ਸਾਮਾਨ ਤਿਆਰ ਰੱਖਣ ਲਈ ਕਿਹਾ ਗਿਆ ਹੈ।'' ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਚੌਧਰੀ ਦੇ ਚਿਹਰੇ 'ਤੇ ਮੁਸਕਾਨ ਸੀ। ਚੌਧਰੀ ਆਪਣੇ ਇਕ ਪੁੱਤ ਨੂੰ ਪਹਿਲਾਂ ਹੀ ਮੁੰਬਈ 'ਚ ਇਕ ਹਾਦਸੇ 'ਚ ਗੁਆ ਚੁੱਕੇ ਹਨ, ਜਿਸ ਤੋਂ ਬਾਅਦ ਮੰਜੀਤ ਦੇ ਸੁਰੰਗ 'ਚ ਫਸੇ ਹੋਣ ਕਾਰਨ ਉਹ ਦੁਖੀ ਸਨ। ਸੁਰੰਗ 'ਚ ਫਸੇ ਇਕ ਹੋਰ ਮਜ਼ਦੂਰ ਗੱਬਰ ਸਿੰਘ ਨੇਗੀ ਦੇ ਵੱਡੇ ਭਰਾ ਜੈਮਲ ਸਿੰਘ ਨੇ ਕਿਹਾ ਕਿ ਇਸ ਸਮੇਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਰਕ ਸਕਦੇ। ਉਨ੍ਹਾਂ ਕਿਹਾ ਕਿ ਅੱਜ ਕੁਦਰਤ ਵੀ ਖ਼ੁਸ਼ ਨਜ਼ਰ ਆ ਰਹੀ ਹੈ ਅਤੇ ਠੰਡੀਆਂ ਹਵਾਵਾਂ ਨਾਲ ਦਰੱਖਤ ਅਤੇ ਪੱਤੇ ਵੀ ਝੂਮ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8