ਹਾਲ ਹੀ ਦੇ ਬਜਟ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ ਨਾ ਹੋਣਾ ਮੰਦਭਾਗਾ : MP ਵਿਕਰਮਜੀਤ ਸਾਹਨੀ

Friday, Apr 07, 2023 - 07:35 PM (IST)

ਹਾਲ ਹੀ ਦੇ ਬਜਟ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ ਨਾ ਹੋਣਾ ਮੰਦਭਾਗਾ : MP ਵਿਕਰਮਜੀਤ ਸਾਹਨੀ

ਨਵੀਂ ਦਿੱਲੀ/ਚੰਡੀਗੜ੍ਹ : ਹਾਲ ਹੀ ਦੇ ਬਜਟ ਸੈਸ਼ਨ ਦੌਰਾਨ ਸੰਸਦ ਦੇ ਉਪਰਲੇ ਸਦਨ ਨੇ ਮੁਸ਼ਕਿਲ ਨਾਲ ਕੁਝ ਲਾਭਕਾਰੀ ਕਾਰੋਬਾਰ ਅਤੇ ਕਾਨੂੰਨਾਂ ਦਾ ਕੰਮ ਕੀਤਾ। ਰਾਜ ਸਭਾ ਦੇ ਕੰਮਕਾਜ ਨਾ ਹੋਣ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਅੱਜ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਸਾਹਨੀ ਨੇ ਕਿਹਾ ਕਿ ਹਾਲ ਹੀ ਦੇ ਬਜਟ ਸੈਸ਼ਨ ਵਿੱਚ ਜਿਸ ਤਰ੍ਹਾਂ ਰਾਜ ਸਭਾ 'ਚ ਕੰਮ ਹੋਇਆ, ਉਹ ਮੰਦਭਾਗਾ ਸੀ। ਹਰ ਸੰਸਦ ਮੈਂਬਰ ਦੀ ਇਹ ਨੈਤਿਕ ਜ਼ਿੰਮੇਵਾਰੀ ਅਤੇ ਫਰਜ਼ ਹੈ ਕਿ ਉਹ ਦੇਸ਼ ਦੇ ਮੁੱਦਿਆਂ 'ਤੇ ਬਹਿਸ ਤੇ ਵਿਚਾਰ-ਵਟਾਂਦਰਾ ਕਰੇ ਅਤੇ ਦੇਸ਼ ਨੂੰ ਸਕਾਰਾਤਮਕ ਮਾਰਗ 'ਤੇ ਲਿਜਾਣ ਲਈ ਅਗਾਂਹਵਧੂ ਕਾਨੂੰਨ ਤਿਆਰ ਕਰੇ।

ਇਹ ਵੀ ਪੜ੍ਹੋ : MLA ਭਰਾਜ ਨੇ ਟੋਲ ਪਲਾਜ਼ਾ 'ਤੇ ਗੁੰਡਾ ਟੈਕਸ ਬੰਦ ਕਰਕੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਦਿੱਤਾ 10 ਦਿਨ ਦਾ ਅਲਟੀਮੇਟਮ

ਉਨ੍ਹਾਂ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਕੰਮਕਾਜ ਲਈ ਕ੍ਰਮਵਾਰ 1.50 ਕਰੋੜ ਅਤੇ 1.10 ਕਰੋੜ ਰੁਪਏ ਪ੍ਰਤੀ ਘੰਟਾ ਖਰਚ ਕੀਤੇ ਜਾਂਦੇ ਹਨ। ਰਾਜ ਸਭਾ ਦੇ ਬਜਟ ਸੈਸ਼ਨ 'ਚ 103.5 ਘੰਟੇ ਲਈ ਵਿਘਨ ਪਿਆ, ਜਿਸ 'ਤੇ 113.85 ਕਰੋੜ ਰੁਪਏ ਖਰਚ ਹੋਏ, ਜਦੋਂ ਕਿ ਲੋਕ ਸਭਾ ਦੇ 88 ਗੈਰ-ਉਤਪਾਦਕ ਘੰਟੇ ਸਨ, ਜਿਸ ਨਾਲ ਭਾਰਤ ਦੇ ਸ਼ਾਸਨ ਨੂੰ ਲਗਭਗ 132 ਕਰੋੜ ਰੁਪਏ ਦਾ ਖਰਚਾ ਆਇਆ। ਇਹ ਸਾਰਾ ਪੈਸਾ ਸਪੱਸ਼ਟ ਤੌਰ 'ਤੇ ਖਰਾਬ ਹੋ ਗਿਆ ਹੈ। ਇਹ ਟੈਕਸਦਾਤਾਵਾਂ ਦੀ ਮਿਹਨਤ ਦੀ ਕਮਾਈ ਹੈ, ਜਿਸ ਲਈ ਅਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ। ਰਾਜ ਸਭਾ ਵਿੱਚ ਸਿਰਫ਼ 31 ਘੰਟੇ ਹੀ ਕੰਮ ਚੱਲਿਆ, ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦਾ ਆਯੋਜਨ ਮੁਸ਼ਕਿਲ ਨਾਲ ਹੋਇਆ। ਸੈਂਕੜੇ ਮਹੱਤਵਪੂਰਨ ਸਵਾਲ ਅਤੇ ਉਨ੍ਹਾਂ ਦੇ ਪੂਰਕ ਸਨ, ਜਿਨ੍ਹਾਂ 'ਤੇ ਪ੍ਰਸ਼ਨ ਕਾਲ ਦੌਰਾਨ ਸਦਨ 'ਚ ਚਰਚਾ ਕੀਤੀ ਜਾ ਸਕਦੀ ਸੀ ਅਤੇ ਭਖਦੇ ਮੁੱਦੇ ਜੋ ਸਿਫਰ ਕਾਲ ਦੌਰਾਨ ਕਈ ਸੰਸਦ ਮੈਂਬਰਾਂ ਵੱਲੋਂ ਉਠਾਏ ਜਾ ਸਕਦੇ ਸਨ।

PunjabKesari

PunjabKesari

ਇਹ ਵੀ ਪੜ੍ਹੋ : ਅਜਬ-ਗਜ਼ਬ : ਵਿਗਿਆਨੀਆਂ ਨੂੰ ਦੂਰ ਗ੍ਰਹਿ ਤੋਂ ਆਇਆ ਸਿਗਨਲ ਕੀ ਏਲੀਅਨਜ਼ ਨੇ ਭੇਜਿਆ ਹੈ?

ਸਾਹਨੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਡੰਬਨਾ ਇਹ ਹੈ ਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਨੇ ਕ੍ਰਮਵਾਰ ਰਾਹੁਲ ਗਾਂਧੀ ਦੀ ਕੈਂਬ੍ਰਿਜ ਟਿੱਪਣੀ ਅਤੇ ਕਥਿਤ ਅਡਾਨੀ ਮੁੱਦੇ ਨੂੰ ਵਿਗਾੜਨ ਵਿੱਚ ਯੋਗਦਾਨ ਪਾਇਆ। ਇਕ ਗੈਰ-ਸਿਆਸੀ ਵਿਅਕਤੀ ਹੋਣ ਦੇ ਨਾਤੇ ਉਹ ਖੁਦ ਉਸਾਰੂ ਸੰਵਾਦ ਅਤੇ ਵਿਚਾਰ-ਵਟਾਂਦਰੇ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਸਦਨ ਵਿੱਚ ਅਜਿਹਾ ਹੰਗਾਮਾ ਕਰਨ ਦੀ ਬਜਾਏ ਮਸਲਿਆਂ ਦਾ ਹੱਲ ਕਰ ਸਕਦਾ ਹੈ। ਅਸੀਂ ਸਾਰੇ ਇਨ੍ਹਾਂ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰ ਸਕਦੇ ਸੀ ਅਤੇ ਫਿਰ ਵਿਧਾਨਕ ਕੰਮਕਾਜ ਨੂੰ ਅੱਗੇ ਵਧਾ ਸਕਦੇ ਸੀ, ਆਖਿਰਕਾਰ ਲੋਕਾਂ ਨੇ ਸਾਨੂੰ ਵਿਚਾਰ-ਵਟਾਂਦਰੇ ਅਤੇ ਬਹਿਸ ਲਈ ਸਦਨ ਵਿੱਚ ਭੇਜਿਆ ਹੈ, ਜੋ ਕਿ ਨੀਤੀ ਨਿਰਮਾਤਾ ਵਜੋਂ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News