IT ਵਿਭਾਗ ਨੇ ਛੱਤੀਸਗੜ੍ਹ 'ਚ ਛਾਪੇਮਾਰੀ ਤੋਂ ਬਾਅਦ 100 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਪਤਾ ਲਗਾਇਆ

Friday, Jun 25, 2021 - 01:22 PM (IST)

ਨਵੀਂ ਦਿੱਲੀ- ਆਮਦਨ ਟੈਕਸ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਕੀਤੀ ਗਈ ਛਾਪਾ ਕਾਰਵਾਈ ਦੌਰਾਨ 100 ਕਰੋੜ ਰੁਪਏ ਤੋਂ ਵੱਧ ਦੇ ਹਵਾਲਾ ਲੈਣ-ਦੇਣ ਦਾ ਪਤਾ ਲੱਗਾ ਹੈ। ਵਿਭਾਗ ਨੇ ਕਿਹਾ ਹੈ ਕਿ ਕਾਰਵਾਈ ਦੌਰਾਨ 6 ਕਰੋੜ ਰੁਪਏ ਦੀ ਬਿਨਾਂ ਹਿਸਾਬ ਕਿਤਾਬ ਦੀ ਨਕਦ ਰਾਸ਼ੀ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ,''ਹਵਾਲਾ ਲੈਣ-ਦੇਣ ਦੇ ਵੇਰਵੇ' ਵਾਲੇ ਡਿਜੀਟਲ ਉਪਕਰਣਾਂ ਨੂੰ ਵੀ ਇਸ ਦੌਰਾਨ ਜ਼ਬਤ ਕੀਤਾ ਗਿਆ। ਇਹ ਕਾਰਵਾਈ 21 ਜੂਨ ਰਾਏਪੁਰ ਸਥਿਤ ਇਕ ਡੀਲਰ ਦੇ ਚਾਰ ਕੰਪਲੈਕਸਾਂ 'ਚ ਜਾਂਚ ਦੌਰਾਨ ਕੀਤੀ ਗਈ। ਵਿਭਾਗ ਨੇ ਇਹ ਕਾਰਵਾਈ ਡੀਲਰ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਮਿਲੀ ਜਾਣਕਾਰੀ ਤੋਂ ਬਾਅਦ ਕੀਤੀ। ਇਹ ਕਾਰੋਬਾਰ ਕਾਲੇਧਨ ਨੂੰ ਲੈ ਕੇ ਨਾ ਸਿਰਫ਼ ਉਸ ਦੀ ਵਿਕਰੀ ਅਤੇ ਖਰੀਦ ਨੂੰ ਖਾਤਿਆਂ 'ਚ ਦਰਜ ਕਰਨ ਦੀ ਸਹੂਲਤ ਨਾਲ ਜੁੜਿਆ ਹੈ ਸਗੋਂ ਮਾਲ ਦੀ ਆਵਾਜਾਈ ਅਤੇ ਧਨ ਦੇ ਅੰਤਿਮ ਬਿੰਦੂ 'ਤੇ ਇਸਤੇਮਾਲ ਨੂੰ ਲੈ ਕੇ ਵੀ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਜੁੜਿਆ ਹੈ।

ਕੇਂਦਰੀ ਸਿੱਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਦਾ ਇੱਥੇ ਜਾਰੀ ਬਿਆਨ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ਦੌਰਾਨ ਕਈ ਹਾਰਡ ਡਿਸਕ ਅਤੇ ਪੈਨ ਡਰਾਈਵ ਸਮੇਤ ਕਈ ਡਿਜੀਟਲ ਉਪਕਰਣਾਂ ਨੂੰ ਜ਼ਬਤ ਕੀਤਾ ਗਿਆ, ਜਿਨ੍ਹਾਂ 'ਚ ਹਵਾਲਾ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੈ। ਵਿਭਾਗ ਨੇ ਕਿਹਾ ਕਿ ਡਿਜੀਟਲ ਉਪਕਰਣਾਂ ਦੀ ਜਾਂਚ ਅਤੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਪੂਰੇ ਮਾਮਲੇ 'ਚ ਕਿੰਨਾ ਧਨ ਸ਼ਾਮਲ ਹੈ, ਉਸ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਸ 'ਚ 100 ਕਰੋੜ ਰੁਪਏ ਤੋਂ ਵੱਧ ਦੇ ਹਵਾਲਾ ਕਾਰੋਬਾਰ ਦਾ ਮਾਮਲਾ ਹੈ।'' ਹਵਾਲਾ ਕਾਰੋਬਾਰ ਉਸ ਨੂੰ ਕਹਿੰਦੇ ਹਨ, ਜਿਸ 'ਚ ਬਹੀ ਖਾਤਿਆਂ 'ਚ ਦਰਜ ਕੀਤੇ ਬਿਨਾਂ ਪੂਰਾ ਕਾਰੋਬਾਰ ਨਕਦ ਕੀਤਾ ਜਾਂਦਾ ਹੈ ਅਤੇ ਬੈਂਕਿੰਗ ਤੰਤਰ ਨੂੰ ਇਸ ਲੈਣ-ਦੇਣ ਤੋਂ ਵੱਖ ਰੱਖਿਆ ਜਾਂਦਾ ਹੈ।


DIsha

Content Editor

Related News