ਹਿਮਾਚਲ ''ਚ ਮੌਸਮ ਵਿਭਾਗ ਦੀ ਚਿਤਾਵਨੀ, ਅਗਲੇ 2 ਦਿਨਾਂ ''ਚ ਪਵੇਗਾ ਭਾਰੀ ਮੀਂਹ

05/21/2019 4:29:39 PM

ਸ਼ਿਮਲਾ (ਭਾਸ਼ਾ)— ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ 22 ਅਤੇ 23 ਮਈ ਨੂੰ ਤੇਜ਼ ਹਵਾਵਾਂ ਚੱਲਣ ਅਤੇ ਗਰਜ ਨਾਲ ਮੀਂਹ ਪੈਣ ਦੇ ਮੱਦੇਨਜ਼ਰ 'ਯੈਲੋ' ਅਲਰਟ ਜਾਰੀ ਕੀਤਾ ਹੈ। 'ਯੈਲੋ' ਮੌਸਮ ਚਿਤਾਵਨੀ ਦਾ ਮਤਲਬ ਹੈ ਕਿ ਅਗਲੇ ਕੁਝ ਦਿਨਾਂ ਵਿਚ ਮੌਸਮ ਬੇਹੱਦ ਖਰਾਬ ਹੋ ਸਕਦਾ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਸੂਬੇ ਦੇ ੰਮੈਦਾਨੀ, ਹੇਠਲੇ ਅਤੇ ਮੱਧ ਪਹਾੜੀ ਇਲਾਕਿਆਂ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਤੇਜ਼ ਹਵਾਵਾਂ ਚੱਲਣ, ਹਨ੍ਹੇਰੀ ਆਉਣ ਅਤੇ ਗਰਜ ਨਾਲ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।

ਮੌਸਮ ਵਿਭਾਗ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੀ ਸ਼ੰਕਾ ਵਾਲੇ ਗੰਭੀਰ ਜਾਂ ਹਾਨੀਕਾਰਕ ਮੌਸਮ ਦੇ ਮੱਦੇਨਜ਼ਰ ਜਨਤਾ ਨੂੰ ਚੌਕਸ ਰਹਿਣ ਲਈ ਵੱਖ-ਵੱਖ ਰੰਗਾਂ ਵਾਲੀ ਚਿਤਾਵਨੀ ਜਾਰੀ ਕਰਦਾ ਹੈ। ਇਸ ਦਰਮਿਆਨ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਂਵਾਂ 'ਤੇ ਮੀਂਹ ਪਿਆ। ਸੂਬੇ ਵਿਚ ਸਭ ਤੋਂ ਘੱਟ 5.5 ਡਿਗਰੀ ਸੈਲਸੀਅਸ ਤਾਪਮਾਨ ਲਾਹੌਲ-ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਦੇ ਕੇਲਾਂਗ ਵਿਚ ਦਰਜ ਕੀਤਾ ਗਿਆ।


Tanu

Content Editor

Related News