ਸੰਸਦ 'ਚ ਗੂੰਜਿਆ ਪੰਜਾਬ 'ਚ ਫੈਲੇ ਕੈਂਸਰ ਦਾ ਮੁੱਦਾ

Tuesday, Jul 02, 2019 - 07:01 PM (IST)

ਸੰਸਦ 'ਚ ਗੂੰਜਿਆ ਪੰਜਾਬ 'ਚ ਫੈਲੇ ਕੈਂਸਰ ਦਾ ਮੁੱਦਾ

ਨਵੀਂ ਦਿੱਲੀ—ਲੋਕ ਸਭਾ ਚੋਣਾਂ ਮਗਰੋ 17 ਜੂਨ ਤੋਂ ਸ਼ੁਰੂ ਹੋਏ ਸਮਰ ਸ਼ੈਸਨ ਦੌਰਾਨ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸੰਗਰੂਰ ਤੋਂ 'ਆਪ' ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ 'ਚ ਕੈਂਸਰ ਦੇ ਮੁੱਦੇ 'ਤੇ ਸਵਾਲ ਚੁੱਕਿਆ। ਅੰਕੜਿਆ ਮੁਤਾਬਕ ਜੇਕਰ ਗੱਲ ਕਰੀਏ ਤਾਂ ਦੇਸ਼ ਭਰ 'ਚ 1 ਲੱਖ ਲੋਕਾਂ ਦੇ ਪਿੱਛੇ 80 ਕੈਂਸਰ ਦੇ ਮਰੀਜ ਹਨ ਅਤੇ ਪੰਜਾਬ 'ਚ 1 ਲੱਖ ਦੇ ਪਿੱਛੇ 90 ਕੈਂਸਰ ਦੇ ਮਰੀਜ ਹਨ ਪਰ ਇਸ ਦੇ ਉੱਲਟ ਪੰਜਾਬ ਦੇ ਇਕੱਲੇ ਮਾਲਵਾ ਖੇਤਰ 'ਚ 1 ਲੱਖ ਲੋਕਾਂ ਦੇ ਪਿੱਛੇ 136 ਕੈਂਸਰ ਦੇ ਮਰੀਜ ਹਨ। ਉਨ੍ਹਾਂ ਨੇ ਇਹ ਗੱਲ 'ਤੇ ਚਿੰਤਾ ਜ਼ਾਹਿਰ ਕੀਤੀ ਕਿ ਸਰਚ ਰਾਹੀਂ ਕੀਟਨਾਸ਼ਕ ਅਤੇ ਖਾਦਾਂ ਰਾਹੀਂ ਕੈਂਸਰ ਦੀ ਬੀਮਾਰੀ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ।

ਰਾਜਮੰਤਰੀ ਕੈਲਾਸ਼ ਚੌਧਰੀ ਅਤੇ ਪ੍ਰਸ਼ੋਤਮ ਰੁਪਾਲਾ ਵੱਲੋਂ ਇਸ ਮੁੱਦੇ 'ਤੇ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕੈਂਸਰ ਇਕੱਲੇ ਪੰਜਾਬ 'ਚ ਨਹੀਂ ਫੈਲ ਰਿਹਾ ਸਗੋਂ ਇਸ ਬੀਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਂਸਰ ਇਕੱਲੇ ਕੀਟਨਾਸ਼ਕ-ਖਾਦਾਂ ਨਾਲ ਨਹੀਂ ਫੈਲ ਰਹੀਂ ਸਗੋਂ ਲੋੜ ਤੋਂ ਜ਼ਿਆਦਾ ਮਾਤਰਾਂ 'ਚ ਵਰਤੋਂ ਕਰਨ ਨਾਲ ਬਿਮਾਰੀ ਫੈਲ ਰਹੀ ਹੈ।

ਖੇਤਾਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੈਂਸਰ ਦੀ ਬੀਮਾਰੀ 'ਤੇ ਡੂੰਘਾਈ ਤੱਕ ਸੋਚ ਵਿਚਾਰ ਕਰਨ ਤੋਂ ਬਾਅਦ ਦੱਸਿਆ ਕਿ ਇਕੱਲੇ ਕੀਟਨਾਸ਼ਕ-ਖਾਦਾਂ ਨਾਲ ਕੈਂਸਰ ਨਹੀਂ ਫੈਲ ਰਿਹਾ ਹੈ, ਸਗੋਂ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਵੱਧਣ ਕਾਰਨ ਵੀ ਇਹ ਬੀਮਾਰੀ ਫੈਲ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੈਂਸਰ ਦੀ ਬੀਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੂਸ਼ਮਾਨ ਸਕੀਮ ਯੋਜਨਾ ਬਣਾਈ ਸੀ, ਜਿਸ ਰਾਹੀਂ ਕੈਂਸਰ ਦੇ ਮਰੀਜਾਂ ਲਈ 5,00,000 ਰੁਪਏ ਤੱਕ ਦੇ ਖਰਚੇ ਤੱਕ ਫਰੀ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। 

ਇਸ ਮੁੱਦੇ 'ਤੇ ਬੋਲਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਦੱਸਿਆ ਹੈ ਕਿ ਬਠਿੰਡੇ 'ਚ ਕੈਂਸਰ ਦੀ ਰਿਸਰਚ ਲਈ ਸੈਂਟਰ ਖੋਲਿਆ ਗਿਆ ਸੀ ਪਰ ਸਮੇਂ ਸਿਰ ਸੂਬਾ ਸਰਕਾਰ ਵੱਲੋਂ ਫੰਡ ਅਤੇ ਸਹੂਲਤਾਂ ਨਾ ਮਿਲਣ ਕਾਰਨ ਉਹ ਵੀ ਬੰਦ ਕਰ ਦਿੱਤਾ ਗਿਆ ਹੈ।


author

Iqbalkaur

Content Editor

Related News