ਮਾਨਸੂਨ ਸੈਸ਼ਨ: ਤੀਸਰੇ ਦਿਨ ਇਨ੍ਹਾਂ ਮੁੱਦਿਆਂ ''ਤੇ ਗੂੰਜਿਆ ਸਦਨ

08/21/2019 4:53:39 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਅੱਜ ਤੀਜੇ ਦਿਨ ਪ੍ਰਸ਼ਨਕਾਲ ਦੌਰਾਨ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਹੈਲੀਪੈਡ ਬਣਾਉਣ ਦਾ ਮੁੱਦਾ ਚੁੱਕਿਆ ਗਿਆ, ਜਿਸ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਵਰਤਮਾਨ ਸਮੇਂ ਦੌਰਾਨ ਇਸ ਯੋਜਨਾ 'ਚ ਸਾਰੇ ਜ਼ਿਲਾ ਹੈੱਡਕੁਆਟਰਾਂ ਨੂੰ ਜੋੜੇ ਜਾਣ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ 11 ਵਿਧਾਨ ਸਭਾ ਖੇਤਰਾਂ 'ਚ ਹੁਣ ਤੱਕ ਹੈਲੀਪੈਡ ਨਹੀਂ ਹਨ। ਜਲਦ ਹੀ ਸਰਕਾਰ ਜ਼ਿਲਾ ਪੱਧਰ 'ਤੇ ਹੈਲੀਪੈਡ ਬਣਾਏ ਜਾਣ 'ਤੇ ਵਿਚਾਰ ਕਰ ਰਹੀ ਹੈ। 

ਇਸ ਸਵਾਲ ਦੇ ਨਾਲ ਹੀ ਬਿਲਾਸਪੁਰ ਦੇ ਨੈਨਾ ਦੇਵੀ ਦੇ ਵਿਧਾਇਕ ਰਾਮ ਲਾਲ ਠਾਕੁਰ ਅਤੇ ਪਾਉਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੌਧਰੀ ਨੇ ਵੀ ਆਪਣੇ-ਆਪਣੇ ਜ਼ਿਲਿਆਂ 'ਚ ਹੈਲੀਪੈਡ ਬਣਾਏ ਜਾਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਸੂਬੇ ਦੇ ਸਾਰੇ ਵਿਧਾਨ ਸਭਾ ਖੇਤਰਾਂ 'ਚ ਹੈਲੀਪੈਡ ਬਣਾਉਣ ਦੀ ਉਮੀਦ ਰੱਖਦੀ ਹੈ। 

ਚੰਬਾ ਸੀਮੈਂਟ ਉਦਯੋਗ ਲਈ ਦੋਬਾਰਾ ਹੋਵੇਗੀ ਟੇਂਡਰ ਪ੍ਰਕਿਰਿਆ-
ਕਾਂਗਰਸ ਵਿਧਾਇਕ ਆਸ਼ਾ ਕੁਮਾਰੀ ਨੇ ਕਿਹਾ ਚੰਬਾ 'ਚ ਸੀਮੈਂਟ ਉਦਯੋਗ ਲਗਾਉਣ ਦੀ ਸਰਕਾਰ ਦੇ ਫੈਸਲੇ 'ਤੇ ਸਵਾਲ ਪੁੱਛਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਉਦਯੋਗ ਨੂੰ ਲੈ ਤੇ ਤਾਜ਼ਾ ਜਾਣਕਾਰੀ ਕੀ ਹੈ ਅਤੇ ਕੀ ਕੋਈ ਐੱਮ. ਓ. ਯੂ ਹੋਇਆ ਜਾਂ ਨਹੀਂ। ਇਸ ਦੇ ਜਵਾਬ 'ਚ ਉਦਯੋਗ ਮੰਤਰੀ ਵਿਕ੍ਰਮ ਠਾਕੁਰ ਨੇ ਕਿਹਾ ਹੈ ਕਿ ਇਸ ਦੇ ਲਈ ਚੁਣੇ ਸਥਾਨ 'ਤੇ ਸੜਕਾਂ ਨਹੀਂ ਹਨ। ਸਰਕਾਰ ਨੇ ਇਸ ਦੇ ਲਈ ਪੈਸਾ ਦਿੱਤਾ ਹੈ। ਇਸ ਦਿਸ਼ਾ 'ਚ ਜਲਦ ਹੀ ਕੋਈ ਪ੍ਰਗਤੀ ਹੋਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸੀਮੈਂਟ ਉਦਯੋਗ ਦੇ ਲਈ ਚਾਰ ਵਾਰ ਟੇਂਡਰ ਲਗਾਏ ਗਏ ਹਨ ਪਰ ਸਾਰੀਆਂ ਕੰਪਨੀਆਂ ਨੇ ਹੱਥ ਪਿੱਛੇ ਖਿੱਚ ਲਏ ਹਨ। ਹੁਣ ਇਹ ਪ੍ਰਕਿਰਿਆ ਦੋਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਹੈ ਕਿ ਇਹ ਸਾਰਾ ਐਮ. ਓ. ਯੂ ਪਿਛਲੀ ਸਰਕਾਰ ਦੇ ਹਨ ਪਰ 2015 ਤੋਂ ਬਾਅਦ ਇਸ ਦੇ ਲਈ ਕਾਇਦੇ ਕਾਨੂੰਨ ਬਦਲ ਗਏ ਹਨ। ਹੁਣ ਪ੍ਰਕਿਰਿਆ ਨਵੇਂ ਸਿਰੇ ਸ਼ੁਰੂ ਕਰਨੀ ਪੈ ਰਹੀ ਹੈ। ਇਸ ਮੁੱਦੇ 'ਤੇ ਮੁਕੇਸ਼ ਅਗਨੀਹੋਤਰੀ ਨੇ ਵੀ ਸਿਗਨੇਚਰ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਇਸ ਦੇ ਲਈ ਕੋਈ ਹਾਈ ਲੈਵਲ ਕਮੇਟੀ ਬਣਾ ਕੇ ਜਲਦ ਹੀ ਇਸ 'ਤੇ ਗੰਭੀਰਤਾ ਨਾਲ ਅਧਿਐਨ ਕਰੇ ਅਤੇ ਸਮੱਸਿਆ ਦਾ ਹੱਲ ਕਰੇ।


Iqbalkaur

Content Editor

Related News