ISRO ਨੇ ਠੋਸ ਮੋਟਰਾਂ ਲਈ 10 ਟਨ ਦਾ ਪ੍ਰੋਪੇਲੈਂਟ ਮਿਕਸਰ ਵਿਕਸਿਤ ਕੀਤਾ
Friday, Feb 14, 2025 - 12:46 PM (IST)

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਠੋਸ ਮੋਟਰਾਂ ਲਈ 10 ਟਨ ਦਾ ਪ੍ਰੋਪੇਲੈਂਟ ਮਿਕਸਰ ਵਿਕਸਿਤ ਕੀਤਾ ਹੈ। ਇਸਰੋ ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਪੁਲਾੜ ਆਵਾਜਾਈ ਪ੍ਰਣਾਲੀਆਂ 'ਚ ਠੋਸ ਪ੍ਰਚਾਲਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ 'ਵਰਟੀਕਲ ਮਿਕਸਰ' ਠੋਸ ਮੋਟਰ ਉਤਪਾਦਨ 'ਚ ਮਹੱਤਵਪੂਰਨ ਯੰਤਰਾਂ 'ਚੋਂ ਇਕ ਹੈ। ਬਿਆਨ 'ਚ ਕਿਹਾ ਗਿਆ ਹੈ,"ਠੋਸ ਪ੍ਰੋਪੈਲੈਂਟ ਰਾਕੇਟ ਮੋਟਰਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਉਤਪਾਦਨ ਲਈ ਬਹੁਤ ਹੀ ਸੰਵੇਦਨਸ਼ੀਲ ਅਤੇ ਖਤਰਨਾਕ ਤੱਤਾਂ ਦੇ ਸਹੀ ਮਿਸ਼ਰਣ ਦੀ ਲੋੜ ਹੁੰਦੀ ਹੈ।"
ਇਹ ਵੀ ਪੜ੍ਹੋ : Loan ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਨੂੰ ਦਿਲ ਦੇ ਬੈਠੀ ਵਿਆਹੁਤਾ, ਫਿਰ ਜੋ ਹੋਇਆ...
ਪੁਲਾੜ ਏਜੰਸੀ ਨੇ ਕਿਹਾ ਕਿ ਠੋਸ ਮੋਟਰ ਹਿੱਸਿਆਂ ਦੇ ਉਤਪਾਦਨ ਨੂੰ ਵਧਾਉਣ ਦੇ ਇਕ ਕਦਮ 'ਚ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨੇ ਸੈਂਟਰਲ ਮੈਨੂਫੈਕਚਰਿੰਗ ਟੈਕਨਾਲੋਜੀ ਇੰਸਟੀਚਿਊਟ (CMTI) ਬੈਂਗਲੁਰੂ ਦੇ ਸਹਿਯੋਗ ਨਾਲ ਠੋਸ ਪ੍ਰੋਪੈਲੈਂਟਸ ਦੀ ਪ੍ਰਕਿਰਿਆ ਲਈ 10-ਟਨ 'ਵਰਟੀਕਲ ਪਲੈਨੇਟਰੀ ਮਿਕਸਰ' ਨੂੰ ਸਫਲਤਾਪੂਰਵਕ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ। ਇਸਰੋ ਨੇ ਇਸ ਨੂੰ ਇਕ ਮਹੱਤਵਪੂਰਨ ਤਕਨੀਕੀ ਚਮਤਕਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ 10 ਟਨ ਦਾ 'ਵਰਟੀਕਲ ਮਿਕਸਰ' ਦੁਨੀਆ ਦਾ ਸਭ ਤੋਂ ਵੱਡਾ ਠੋਸ ਪ੍ਰੋਪੇਲੈਂਟ ਮਿਕਸਿੰਗ ਯੰਤਰ ਹੈ। ਇਸਰੋ ਨੇ ਕਿਹਾ ਕਿ ਇਸ 'ਵਰਟੀਕਲ ਮਿਕਸਰ' ਦਾ ਭਾਰ ਲਗਭਗ 150 ਟਨ ਹੈ, ਇਹ 5.4 ਮੀਟਰ ਲੰਬਾ, 3.3 ਮੀਟਰ ਚੌੜਾ ਅਤੇ 8.7 ਮੀਟਰ ਉੱਚਾ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8