ISRO ''ਚ ਨੌਕਰੀ ਪਾਉਣ ਦਾ ਅੱਜ ਹੈ ਆਖ਼ਰੀ ਮੌਕਾ, ਜਲਦ ਕਰੋ ਅਪਲਾਈ

10/15/2020 11:31:44 AM

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੌਜਵਾਨਾਂ ਨੂੰ ਨੌਕਰੀ ਦਾ ਸੁਨਹਿਰੀ ਮੌਕਾ ਦੇ ਰਿਹਾ ਹੈ। ਇਸਰੋ ਵੱਖ-ਵੱਖ ਖੇਤਰਾਂ ਵਿਚ ਵਿਗਿਆਨਕ/ਇੰਜੀਨੀਅਰ, ਤਕਨੀਕੀ ਸਹਾਇਕ ਅਤੇ ਟੈਕਨੀਸ਼ੀਅਨ 'ਬੀ' ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕਰ ਰਿਹਾ ਹੈ ਅਤੇ ਆਨਲਾਈਨ ਅਪਲਾਈ ਕਰਨ ਦੀ ਅੱਜ ਆਖ਼ਰੀ ਤਾਰੀਖ਼ ਹੈ। ਦਰਅਸਲ ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ (ਐੱਸ. ਏ. ਸੀ.) ਨੇ ਮਾਰਚ 2020 ਵਿਚ ਹੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਗੀ ਦੀ ਵਜ੍ਹਾ ਕਰ ਕੇ ਅਰਜ਼ੀਆਂ ਅਤੇ ਭਰਤੀ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਸੀ।

ਕੁੱਲ ਅਹੁਦੇ- 55

ਕਦੋਂ ਤੱਕ ਕਰ ਸਕਦੇ ਹੋ ਅਪਲਾਈ
ਇਸਰੋ ਦੇ ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਅੱਜ ਆਖ਼ਰੀ ਤਾਰੀਖ਼ (15 ਅਕਤੂਬਰ 2020) ਹੈ।

ਜ਼ਰੂਰੀ ਯੋਗਤਾਵਾਂ
ਵੱਖ-ਵੱਖ ਅਹੁਦਿਆਂ ਲਈ ਜ਼ਰੂਰੀ ਸਿੱਖਿਅਕ ਯੋਗਤਾਵਾਂ ਅਤੇ ਉਮਰ ਹੱਦ ਵੱਖ-ਵੱਖ ਮੰਗੀ ਗਈ ਹੈ। ਇਸ ਦੀ ਵਿਸਥਾਰਪੂਰਵਕ ਜਾਣਕਾਰੀ ਲਈ ਉਮੀਦਵਾਰ ਇਸਰੋ ਅਤੇ ਐੱਸ. ਏ. ਸੀ. ਦੀ ਅਧਿਕਾਰਤ ਵੈੱਬਸਾਈਟ 'ਤੇ ਡਿਟੇਲ 'ਚ ਨੋਟੀਫ਼ਿਕੇਸ਼ਨ ਵੇਖ ਸਕਦੇ ਹਨ।

ਅਰਜ਼ੀ ਫੀਸ
ਉਮੀਦਵਾਰਾਂ ਨੂੰ ਇਸਰੋ 'ਚ ਨੌਕਰੀ ਲਈ ਅਪਲਾਈ ਕਰਨ ਲਈ ਕੋਈ ਅਰਜ਼ੀ ਫੀਸ ਨਹੀਂ ਭਰਨੀ ਹੈ। ਉਮੀਦਵਾਰ ਆਨਲਾਈਨ ਫਾਰਮ 15 ਅਕਤੂਬਰ ਸ਼ਾਮ 5 ਵਜੇ ਤੱਕ ਭਰ ਸਕਦੇ ਹਨ।

ਇੰਝ ਕਰੋ ਅਪਲਾਈ
ਅਹਿਮਦਾਬਾਦ 'ਚ ਭਰੇ ਜਾਣ ਵਾਲੇ ਸਥਾਨ- ਸਪੇਸ ਐਪਲੀਕੇਸ਼ਨ ਸੈਂਟਰ (ਐੱਸ. ਏ. ਸੀ.) ਹੈ। ਉਮੀਦਵਾਰ ਜੋ ਅਪਲਾਈ ਕਰਨ ਦੇ ਚਾਹਵਾਨ ਹਨ, ਉਹ ਐੱਸ. ਏ. ਸੀ ਦੀ ਅਧਿਕਾਰਤ ਵੈੱਬਸਾਈਟ https://recruitment.sac.gov.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News