ਇਸਰੋ ਦੀ ਇਕ ਹੋਰ ਉਡਾਣ, 42ਵਾਂ ‘ਸੰਚਾਰ ਸੈਟੇਲਾਈਟ’ ਕੀਤਾ ਲਾਂਚ

12/17/2020 4:41:28 PM

ਆਂਧਰਾ ਪ੍ਰਦੇਸ਼– ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਵੀਰਵਾਰ ਨੂੰ ਸੰਚਾਲ ਸੈਟੇਲਾਈਟ (CMS-01) ਨੂੰ ਲਾਂਚ ਕਰ ਦਿੱਤਾ ਹੈ। ਇਹ ਲਾਂਚਿੰਗ ਦੁਪਹਿਰ ਨੂੰ 3 ਵਜ ਕੇ 41 ਮਿੰਟ ’ਤੇ PSLV-C50 ਰਾਕੇਟ ਰਾਹੀਂ ਕੀਤੀ ਗਈ। ਕੋਰੋਨਾ ਕਾਲ ’ਚ ਕਿਸੇ ਸੈਟੇਲਾਈਟ ਦੀ ਇਹ ਸਿਰਫ ਦੂਜੀ ਲਾਂਚਿੰਗ ਹੈ। CMS-01 ਭਾਰਤ ਦਾ 42ਵਾਂ ਸੰਚਾਰ ਸੈਟੇਲਾਈਟ ਹੈ। ਇਹ ਭਾਰਤ ਦੇ ਜ਼ਮੀਨੀ ਇਲਾਕਿਆਂ ਤੋਂ ਇਲਾਵਾ ਅੰਡਮਾਨ-ਨਿਕੋਬਾਰ ਅਤੇ ਲਕਸ਼ਦੀਪ ਨੂੰ ਵੀ ਕਵਰ ਕਰੇਗਾ। ਇਹ ਇਸਰੋ ਦਾ ਇਸ ਸਾਲ ਦਾ ਆਖਰੀ ਮਿਸ਼ਨ ਵੀ ਹੈ। ਇਹ ਸੈਟੇਲਾਈਟ 7 ਸਾਲਾਂ ਤਕ ਕੰਮ ਕਰੇਗਾ। 

PunjabKesari

44 ਮੀਟਰ ਉੱਚੇ ਚਾਰ ਸਟੇਜ ਵਾਲੇ PSLV-C50 'XL' ਕੰਫੀਗ੍ਰੇਸ਼ਨ ’ਚ ਪੀ.ਐੱਸ.ਐੱਲ.ਵੀ. ਦੀ ਇਹ 22ਵੀਂ ਉਡਾਣ ਹੈ। ਸਾਧਾਰਣ ਕੰਫੀਗ੍ਰੇਸ਼ਨ ’ਚ ਪੀ.ਐੱਸ.ਐੱਲ.ਵੀ. ਚਾਰ ਸਟੇਜ/ਇੰਜਣ ਵਾਲਾ ਰਾਕੇਟ ਹੈ। ਕਿਸੇ ਮਿਸ਼ਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਰਾਕੇਟ ਦਾ ਸਿਲੈਕਸ਼ਨ ਸੈਟੇਲਾਈਟ ਦੇ ਭਾਰ ਅਤੇ ਉਸ ਆਰਬਿਟ ’ਤੇ ਨਿਰਭਰ ਕਰਦਾ ਹੈ ਜਿਥੇ ਸੈਟੇਲਾਈਟ ਨੂੰ ਪਰਿਕਰਮਾ ਕਰਨੀ ਹੁੰਦੀ ਹੈ। 
ਲਾਂਚਿੰਗ ਦੇ 20 ਮਿੰਟਾਂ ਬਾਅਦ ਪੀ.ਐੱਸ.ਐੱਲ.ਵੀ.-ਸੀ50 ਨੇ ਸੈਟੇਲਾਈਟ ਨੂੰ ਇਜੈੱਕ ਕਰ ਦਿੱਤਾ। ਸੀ.ਐੱਮ.ਐੱਸ.-01 ਆਰਬਿਟ ’ਚ ਜੀ.ਐੱਸ.ਏ.ਟੀ.-12 ਦੀ ਥਾਂ ਲਵੇਗਾ। 1,410 ਕਿਲੋ ਭਾਰ ਵਾਲੇ ਜੀ.ਐੱਸ.ਏ.ਟੀ.-12 ਨੂੰ 11 ਜੁਲਾਈ, 2011 ਨੂੰ ਲਾਂਚ ਕੀਤਾ ਗਿਆ ਸੀ। ਇਸ ਦਾ ਜੀਵਨਕਾਲ 8 ਸਾਲ ਸੀ। 

 

ਲਾਂਚਿੰਗ ਤੋਂ ਬਾਅਦ ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਕਿਹਾ ਕਿ ਸੈਟੇਲਾਈਟ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਇਹ ਅਗਲੇ 4 ਦਿਨਾਂ ’ਚ ਤੈਅ ਕੀਤੀ ਗਈ ਥਾਂ ’ਤੇ ਪਹੁੰਚ ਜਾਵੇਗਾ। ਸਾਡੀਆਂ ਟੀਮਾਂ ਨੇ ਕੋਰੋਨਾ ਦੇ ਬਾਵਜੂਦ ਬਿਹਤਰ ਤਰੀਕੇ ਨਾਲ ਸੁਰੱਖਿਅਤ ਰਹਿੰਦੇ ਹੋਏ ਕੰਮ ਕੀਤਾ ਹੈ। 

ਇਸ ਤੋਂ ਪਹਿਲਾਂ ਅਰਥ ਆਬਜਰਵੇਸ਼ਨ ਸੈਟੇਲਾਈਟ ਲਾਂਚ ਕੀਤਾ ਸੀ
ਇਸ ਤੋਂ ਪਹਿਲਾਂ ਇਸਰੋ ਨੇ ਸਤੀਸ਼ ਧਵਨ ਸਪੇਸ ਸੈਂਟਰ ਆਬਜਰਵੇਸ਼ਨ ਸੈਟੇਲਾਈਟ-1 (EOS-1) ਲਾਂਚ ਕੀਤਾ ਸੀ। ਇਹ ਰਡਾਰ ਇਮੇਜਿੰਗ ਸੈਟੇਲਾਈਟ ਹੈ। PSLV-C49 ਰਾਕੇਟ ਰਾਹੀਂ ਦੇਸ਼ ਦੇ EOS-1 ਦੇ ਨਾਲ ਹੀ 9 ਵਿਦੇਸ਼ੀ ਉਪਗ੍ਰਹਿ ਵੀ ਭੇਜੇ ਗਏ ਸਨ। 


Rakesh

Content Editor

Related News