ਸ਼੍ਰੀਹਰਿਕੋਟਾ ਪੁਲਾੜ ਕੇਂਦਰ ''ਚ ਇਸਰੋ ਦੀ ਪ੍ਰੀਖਣ ਗਤੀਵਿਧੀ ਮੁੜ ਹੋਈ ਸ਼ੁਰੂ
Saturday, Jul 10, 2021 - 06:50 PM (IST)
ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ 12 ਅਗਸਤ ਨੂੰ ਜੀ.ਐੱਸ.ਐੱਲ.ਵੀ.-ਐੱਫ 10 ਰਾਕੇਟਾਂ ਰਾਹੀਂ ਜਿਓ ਇਮੈਜਿੰਗ ਸੈਟੇਲਾਈਟ ਜੀਸੈੱਟ-1 ਦੇ ਪ੍ਰੀਖਣ ਨਾਲ (ਇਸਰੋ) ਸ਼੍ਰੀਹਰਿਕੋਟਾ ਪੁਲਾੜ ਕੇਂਦਰ 'ਚ ਮੁੜ ਆਪਣੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਸ਼ੁਰੂ ਕਰਨ ਜਾ ਰਿਹਾ ਹੈ। ਕੋਰੋਨਾ ਤੋਂ ਪ੍ਰਭਾਵਿਤ 2021 'ਚ ਪੁਲਾੜ ਏਜੰਸੀ ਦਾ ਇਹ ਦੂਜਾ ਪ੍ਰੀਖਣ ਹੋਵੇਗਾ। ਇਸਰੋ ਨੇ 28 ਫਰਵਰੀ ਨੂੰ ਪੀ.ਐੱਸ.ਐੱਲ.ਵੀ.-ਸੀ 51 ਦਾ ਬ੍ਰਾਜ਼ੀਲ ਦੇ ਧਰਤੀ ਨਿਰੀਖਣ ਉਪਗ੍ਰਹਿ ਏਮੇਜਾਨੀਆ-1 ਅਤੇ 18 ਹੋਰ ਉਪਗ੍ਰਹਿਾਂ ਨਾਲ ਸਫ਼ਲ ਪ੍ਰੀਖਣ ਕੀਤਾ ਸੀ, ਜਿਨ੍ਹਾਂ 'ਚੋਂ ਕੁਝ ਉਪਗ੍ਰਹਿ ਵਿਦਿਆਰਥੀਆਂ ਵਲੋਂ ਬਣੇ ਸੀ।
ਜੀਸੈੱਟ-1 ਦਾ ਪ੍ਰੀਖਣ ਮੂਲ ਰੂਪ ਨਾਲ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਤੋਂ 5 ਮਾਰਚ ਨੂੰ ਹੋਣ ਵਾਲਾ ਸੀ ਪਰ ਤਕਨੀਕੀ ਕਾਰਨਾਂ ਕਰ ਕੇ ਪ੍ਰੀਖਣ ਤੋਂ ਠੀਕ ਇਕ ਦਿਨ ਪਹਿਲਾਂ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 2,268 ਕਿਲੋਗ੍ਰਾਮ ਭਾਰੀ ਇਸ ਉਪਗ੍ਰਹਿ ਦੇ ਪ੍ਰੀਖਣ 'ਚ ਕੋਰੋਨਾ ਨਾਲ ਜੁੜੇ ਲਾਕਡਾਊਨ ਲਾਗੂ ਹੋਣ 'ਤੇ ਦੇਰੀ ਹੋ ਗਈ। ਇਸ ਦੇ ਪ੍ਰੀਖਣ ਦਾ ਪ੍ਰੋਗਰਾਮ ਬਾਅਦ 'ਚ ਅਪ੍ਰੈਲ ਅਤੇ ਫਿਰ ਮਈ ਲਈ ਬਣਾਇਆ ਗਿਆ ਸੀ ਪਰ ਦੇਸ਼ ਦੇ ਕਈ ਹਿੱਸਿਆਂ 'ਚ ਲਾਕਡਾਊਨ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸਰੋ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ,''ਅਸੀਂ ਜੀ.ਐੱਸ.ਐੱਲ.ਵੀ.-ਐੱਫ 10 ਦੇ ਪ੍ਰੀਖਣ ਲਈ 12 ਅਗਸਤ ਸਵੇਰੇ 5.43 ਵਜੇ ਅੰਤਰਿਮ ਯੋਜਨਾ ਬਣਾਈ ਹੈ, ਜੋ ਮੌਸਮੀ ਹਾਲਾਤਾਂ 'ਤੇ ਨਿਰਭਰ ਕਰੇਗੀ।''