''ਬੰਬ-ਰਾਕੇਟ ਲਾਂਚਰ ਨਾਲ ਉਡਾ ਦਿਆਂਗੇ'', ਆਚਾਰੀਆ ਪ੍ਰਮੋਦ ਕ੍ਰਿਸ਼ਣਮ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Sunday, Sep 27, 2026 - 03:06 AM (IST)

''ਬੰਬ-ਰਾਕੇਟ ਲਾਂਚਰ ਨਾਲ ਉਡਾ ਦਿਆਂਗੇ'', ਆਚਾਰੀਆ ਪ੍ਰਮੋਦ ਕ੍ਰਿਸ਼ਣਮ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸੰਭਲ (ਏਜੰਸੀ) : ਕਲਕੀ ਪੀਠਾਧੀਸ਼ਵਰ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਦੇ ਸਰਗਣਾ ਕੁਲਵੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਆਡੀਓ ਸੰਦੇਸ਼ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕ੍ਰਿਸ਼ਣਮ ਮੁਤਾਬਕ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਕੌਮਾਂਤਰੀ ਨੰਬਰਾਂ ਤੋਂ ਫ਼ੋਨ ਆ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਨਹੀਂ ਚੁੱਕਿਆ। 2-3 ਦਿਨ ਪਹਿਲਾਂ ਪੰਜਾਬੀ ਭਾਸ਼ਾ ਵਿਚ ਇਕ ਆਡੀਓ ਸੰਦੇਸ਼ ਮਿਲਿਆ ਹੈ, ਜਿਸ ਵਿਚ ਬੰਬ ਤੇ ਰਾਕੇਟ ਲਾਂਚਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਉਡਾ ਦੇਣ ਦੀ ਧਮਕੀ ਦਿੱਤੀ ਗਈ ਹੈ। ਸੰਭਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਟ੍ਰੇਨ ਹਾਦਸੇ 'ਚ ਮਾਰੇ ਗਏ ਯਾਤਰੀ ਕੋਲ ਟਿਕਟ ਨਾ ਹੋਣ 'ਤੇ ਵੀ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ

ਕ੍ਰਿਸ਼ਣਮ ਨੇ ਕਿਹਾ ਕਿ ਕਲਕੀ ਧਾਮ ਦਾ ਨਿਰਮਾਣ ਜਾਰੀ ਹੈ ਅਤੇ ਉਨ੍ਹਾਂ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਮਹਾਵੀਰ ਤੇ ਭਗਵਾਨ ਬੁੱਧ ਦੇ ਵਿਗ੍ਰਹਿ ਸਥਾਪਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸੁਰੱਖਿਆ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਵੀ ਕਲਕੀ ਧਾਮ ਦਾ ਨਿਰਮਾਣ ਨਹੀਂ ਰੁਕਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News