ISRO ਦੀ ਇਕ ਹੋਰ ਉਪਲੱਬਧੀ, ਯੂਰਪੀਅਨ ਪੁਲਾੜ ਏਜੰਸੀ ਦਾ ''ਪ੍ਰੋਬਾ-3'' ਮਿਸ਼ਨ

Thursday, Dec 05, 2024 - 05:23 PM (IST)

ISRO ਦੀ ਇਕ ਹੋਰ ਉਪਲੱਬਧੀ, ਯੂਰਪੀਅਨ ਪੁਲਾੜ ਏਜੰਸੀ ਦਾ ''ਪ੍ਰੋਬਾ-3'' ਮਿਸ਼ਨ

ਸ਼੍ਰੀਹਰਿਕੋਟਾ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਭਰੋਸੇਮੰਦ ਪੀਐੱਸਐੱਲਵੀ ਰਾਕੇਟ ਨੇ ਵੀਰਵਾਰ ਨੂੰ ਯੂਰਪੀਅਨ ਪੁਲਾੜ ਏਜੰਸੀ (ਈਐੱਸਏ) ਦੇ 2 ਸੈਟੇਲਾਈਟਾਂ ਨੂੰ ਲੈ ਕੇ ਇੱਥੋਂ ਦੇ ਪੁਲਾੜ ਕੇਂਦਰ ਤੋਂ ਉਡਾਣ ਭਰੀ। ਇਸਰੋ ਨੇ ਮੂਲ ਰੂਪ 'ਚ ਯੂਰਪੀਅਨ ਪੁਲਾੜ ਏਜੰਸੀ ਦੇ 'ਪ੍ਰੋਬਾ-3' ਮਿਸ਼ਨ ਨੂੰ ਇੱਥੇ ਸਥਿਤ ਲਾਂਚ ਸੈਂਟਰ ਤੋਂ ਬੁੱਧਵਾਰ ਸ਼ਾਮ 4.08 ਵਜੇ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਸੈਟੇਲਾਈਟ ਪ੍ਰੋਪਲਸ਼ਨ ਪ੍ਰਣਾਲੀ 'ਚ ਇਕ ਵਿਗਾੜ ਪਾਏ ਜਾਣ ਤੋਂ ਬਾਅਦ ਲਾਂਚ ਨੂੰ ਵੀਰਵਾਰ ਲਈ ਦੁਬਾਰਾ ਤਹਿ ਕੀਤਾ ਗਿਆ ਸੀ। ਕਾਊਂਟਡਾਊਨ ਖ਼ਤਮ ਹੋਣ ਦੇ ਨਾਲ PSLV C-59 ਨੇ 'ਪ੍ਰੋਬਾ-3' ਪੁਲਾੜ ਯਾਨ ਨੂੰ ਇੱਛਤ ਔਰਬਿਟ 'ਚ ਰੱਖਣ ਲਈ ਉਤਾਰਿਆ। ਇਸਰੋ ਮੁਤਾਬਕ 44.5 ਮੀਟਰ ਲੰਬਾ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐੱਸ.ਐੱਲ.ਵੀ.) ਨੂੰ ਸ਼ਾਮ 4.04 ਵਜੇ ਪਹਿਲੇ ਲਾਂਚ ਸਾਈਟ ਤੋਂ ਲਾਂਚ ਕੀਤਾ ਗਿਆ।

PunjabKesari

ਲਾਂਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ 'ਚ ਇਸਰੋ ਨੇ ਕਿਹਾ,''ਲਾਂਚ ਸਫ਼ਲ ਰਿਹਾ। PSLV C-59 ਨੇ ਸਫ਼ਲਤਾਪੂਰਵਕ ਉਡਾਣ ਭਰੀ, ਜਿਸ ਨਾਲ ਇਸਰੋ ਦੀ ਤਕਨੀਕੀ ਮਾਹਿਰਤਾ ਨਾਲ ਐੱਨ.ਐੱਸ.ਆਈ.ਐੱਲ. ਦੀ ਅਗਵਾਈ 'ਚ ਗਲੋਬਲ ਮਿਸ਼ਨ ਦੀ ਸ਼ੁਰੂਆਤ ਹੋਈ, ਜਿਸ ਦਾ ਉਦੇਸ਼ ਈ.ਐੱਸ.ਈ. ਦੇ ਪ੍ਰੋਬਾ-3 ਸੈਟੇਲਾਈਟਾਂ ਨੂੰ ਤਾਇਨਾਤ ਕਰਨਾ ਹੈ। ਇਹ ਅੰਤਰਰਾਸ਼ਟਰੀ ਸਹਿਯੋਗ ਅਤੇ ਭਾਰਤ ਦੀਆਂ ਪੁਲਾੜ ਉਪਲੱਬਧੀਆਂ ਦੇ ਤਾਲਮੇਲ ਦਾ ਜਸ਼ਨ ਮਨਾਉਣ ਦਾ ਮਾਣ ਵਾਲਾ ਪਲ਼ ਹੈ।'' ਪ੍ਰੋਬਾ-3 (ਪ੍ਰਾਜੈਕਟ ਫਾਰ ਆਨਬੋਰਡ ਐਨਾਟਾਮੀ) 'ਚ 2 ਸੈਟੇਲਾਈਟ- ਕੋਰੋਨਾਗ੍ਰਾਫ (310 ਕਿਲੋਗ੍ਰਾਮ) ਅਤੇ ਆਕੁਲਟਰ (240 ਕਿਲੋਗ੍ਰਾਮ) ਹੈ। ਇਸ 'ਚ 2 ਪੁਲਾੜ ਯਾਨ ਨੇ ਇਕੱਠੇ ਉਡਾਣ ਭਰੀ। ਇਸਰੋ ਨੇ ਕਿਹਾ ਕਿ ਪ੍ਰੋਬਾ-3 ਮਿਸ਼ਨ ਦੇ ਅਧੀਨ ਪੀ.ਐੱਸ.ਐੱਲ.ਵੀ. ਰਾਕੇਟ 'ਤੇ ਸਵਾਰ 2 ਸੈਟੇਲਾਈਟ ਸਫ਼ਲਤਾਪੂਰਵਕ ਵੱਖ ਹੋ ਗਏ ਹਨ। ਇਸਰੋ ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਟਿਡ (ਐੱਨ.ਐੱਸ.ਆਈ.ਐੱਲ.) ਨੂੰ ਈ.ਐੱਸ.ਈ. ਤੋਂ ਲਾਂਚ ਦਾ ਆਰਡਰ ਮਿਲਿਆ ਹੈ। 'ਪ੍ਰੋਬਾ' ਲੈਟਿਨ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ,''ਕੋਸ਼ਿਸ਼ ਕਰਦੇ ਹਾਂ।'' ਬੁੱਧਵਾਰ ਨੂੰ ਲਾਂਚ ਤੋਂ ਪਹਿਲੇ, ਇਸਰੋ ਨੇ 2001 'ਚ ਯੂਰਪੀ ਪੁਲਾੜ ਏਜੰਸੀ ਦੇ 'ਪ੍ਰੋਬਾ-1' ਮਿਸ਼ਨ ਦਾ ਸਫ਼ਲਤਾਪੂਰਵਕ ਲਾਂਚ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News