ਇਸਰੋ ਨੂੰ ਮਿਲੀ ਵੱਡੀ ਸਫ਼ਲਤਾ, CA-20 ਕ੍ਰਾਇਓਜੈਨਿਕ ਇੰਜਣ ਦਾ ਸਫ਼ਲ ਪ੍ਰੀਖਣ

Friday, Dec 13, 2024 - 11:01 AM (IST)

ਇਸਰੋ ਨੂੰ ਮਿਲੀ ਵੱਡੀ ਸਫ਼ਲਤਾ, CA-20 ਕ੍ਰਾਇਓਜੈਨਿਕ ਇੰਜਣ ਦਾ ਸਫ਼ਲ ਪ੍ਰੀਖਣ

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਕਿਹਾ ਕਿ ਉਸ ਦਾ ਸੀ. ਈ.-20 ਕ੍ਰਾਇਓਜੈਨਿਕ ਇੰਜਣ ਸਾਧਾਰਣ ਵਾਤਾਵਰਣ ਸਥਿਤੀਆਂ ’ਚ ਇਕ ਮਹੱਤਵਪੂਰਨ ਪ੍ਰੀਖਣ ’ਚ ਸਫਲ ਰਿਹਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸਰੋ ਅਨੁਸਾਰ ਇਹ ਸਫਲਤਾ ਭਵਿੱਖ ਦੇ ਮਿਸ਼ਨ ਲਈ ਇਕ ਮਹੱਤਵਪੂਰਨ ਕਦਮ ਹੈ।

ਭਾਰਤੀ ਪੁਲਾੜ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਇਸਰੋ ਨੇ ਤਾਮਿਲਨਾਡੂ ਦੇ ਮਹੇਂਦਰਗਿਰੀ ਸਥਿਤ ‘ਇਸਰੋ ਪ੍ਰੋਪਲਸ਼ਨ ਕੰਪਲੈਕਸ’ ’ਚ 100 ਨੋਜ਼ਲ ਖੇਤਰ ਅਨੁਪਾਤ ਵਾਲੇ ਆਪਣੇ ਸੀ. ਈ.-20 ਕ੍ਰਾਇਓਜੈਨਿਕ ਇੰਜਣ ਦਾ ਸਮੁੰਦਰੀ ਤਲ ’ਤੇ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸਰੋ ਨੇ ਦੱਸਿਆ ਕਿ ‘ਲਿਕੁਇਡ ਪ੍ਰੋਪਲਸ਼ਨ ਸਿਸਟਮਸ ਸੈਂਟਰ’ ਵੱਲੋਂ ਵਿਕਸਿਤ ਸਵਦੇਸ਼ੀ ਸੀ. ਈ.-20 ਕ੍ਰਾਇਓਜੈਨਿਕ ਇੰਜਣ ‘ਲਾਂਚ ਵ੍ਹੀਕਲ ਮਾਰਕ-3 (ਐੱਲ. ਵੀ. ਐੱਮ.-3) ਦੇ ਉੱਪਰੀ ਪੜਾਅ ਨੂੰ ਤਾਕਤ ਦੇ ਰਿਹਾ ਹੈ ਅਤੇ ਇਸ ਨੂੰ 19 ਟਨ ਦੇ ‘ਥ੍ਰਸਟ’ ਪੱਧਰ ’ਤੇ ਚਲਾਉਣ ਯੋਗ ਬਣਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News