ਇਸਰੋ ਦਾ ਮਿਸ਼ਨ ਇਹ ਪਤਾ ਲਾਵੇਗਾ ਕਿ ਪੁਲਾੜ ’ਚ ਕਿਵੇਂ ਉੱਗਦੀਆਂ ਹਨ ਫ਼ਸਲਾਂ

Monday, Dec 23, 2024 - 07:39 AM (IST)

ਇਸਰੋ ਦਾ ਮਿਸ਼ਨ ਇਹ ਪਤਾ ਲਾਵੇਗਾ ਕਿ ਪੁਲਾੜ ’ਚ ਕਿਵੇਂ ਉੱਗਦੀਆਂ ਹਨ ਫ਼ਸਲਾਂ

ਨਵੀਂ ਦਿੱਲੀ (ਭਾਸ਼ਾ) : ਬਾਹਰੀ ਪੁਲਾੜ ਵਿਚ ਬੀਜ ਉੱਗਣ ਦਾ ਪ੍ਰਦਰਸ਼ਨ, ਉੱਥੇ ਮੌਜੂਦ ਮਲਬੇ ਨੂੰ ਫੜਨ ਲਈ ਇਕ ਰੋਬੋਟਿਕ ਬਾਂਹ ਅਤੇ ਗ੍ਰੀਨ ਪ੍ਰੋਪਲਸ਼ਨ ਪ੍ਰਣਾਲੀ ਦਾ ਪ੍ਰੀਖਣ ਇਸਰੋ ਦੇ ਪੀ. ਐੱਸ. ਐੱਲ. ਵੀ. ਰਾਕੇਟ ਦੇ ਚੌਥੇ ਪੜਾਅ ‘ਪੀ. ਓ. ਈ. ਐੱਮ.-4’ ਨਾਲ ਸਬੰਧਤ ਕੁਝ ਪ੍ਰਯੋਗ ਹਨ।

ਸਾਲ ਦੇ ਅੰਤ ’ਚ ਲਾਂਚ ਹੋਣ ਵਾਲਾ ‘ਪੀ. ਐੱਸ. ਐੱਲ. ਵੀ.-ਸੀ-60’ ਮਿਸ਼ਨ ਭਾਰਤ ਦੇ ਪੁਲਾੜ ਸਟੇਸ਼ਨ ਦੇ ਨਿਰਮਾਣ ਲਈ ਮਹੱਤਵਪੂਰਨ ਪੁਲਾੜ ‘ਡੌਕਿੰਗ’ ਤਕਨਾਲੋਜੀ ਦਾ ਪ੍ਰਦਰਸ਼ਨ ਕਰਨ ਲਈ ਦੋ ਉਪਗ੍ਰਹਿਾਂ ‘ਚੇਜ਼ਰ ਅਤੇ ਟਾਰਗੇਟ’ ਨੂੰ ਲੈ ਕੇ ਜਾਵੇਗਾ।

ਇਸਰੋ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ (ਵੀ. ਐੱਸ. ਐੱਸ. ਸੀ.) ਵਲੋਂ ਵਿਕਸਿਤ ਕੀਤੇ ਗਏ ਔਰਬਿਟਲ ਪਲਾਂਟ ਸਟੱਡੀਜ਼ (ਕ੍ਰਾਪਸ) ਦੇ ਹਿੱਸੇ ਵਜੋਂ ਸਰਗਰਮ ਥਰਮਲ ਕੰਟਰੋਲ ਦੇ ਨਾਲ ਇਕ ਬੰਦ ਬਕਸੇ ਵਰਗੇ ਵਾਤਾਵਰਣ ਵਿਚ ਬੀਜਾਂ ਦੇ ਉੱਗਣ ਅਤੇ ਬੂਟਿਆਂ ਦੇ ਪੋਸ਼ਣ ਤੋਂ ਲੈ ਕੇ ਦੋ ਪੱਤਿਆਂ ਦੀ ਅਵਸਥਾ ਤੱਕ ਲੋਬੀਆ ਦੇ 8 ਬੀਜ ਉਗਾਉਣ ਦੀ ਯੋਜਨਾ ਬਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News