‘ਆਦਿਤਿਆ ਐੱਲ-1’ ਨੇ ਵੇਖੀ ਸੂਰਜੀ ਲਪਟਾਂ ਦੀ ਐਕਸ-ਰੇ ਝਲਕ
Wednesday, Nov 08, 2023 - 01:54 PM (IST)
ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐੱਲ-1’ ਨੂੰ ਸੂਰਜੀ ਲਪਟਾਂ ਦੀ ਪਹਿਲੀ ਐਕਸ-ਰੇ ਝਲਕ ਦਿਖਾਈ ਦਿੱਤੀ ਹੈ। ਪੁਲਾੜ ਏਜੰਸੀ ਨੇ ਮੰਗਲਵਾਰ ਇਕ ਬਿਆਨ ’ਚ ਕਿਹਾ ਕਿ 29 ਅਕਤੂਬਰ ਤੋਂ ਆਪਣੇ ਪਹਿਲੇ ਨਿਰੀਖਣ ਸਮੇਂ ਦੌਰਾਨ ‘ਆਦਿਤਿਆ ਐਲ-1’ ਨੇ ਪੁਲਾੜ ਗੱਡੀ ’ਚ ਲੱਗੇ ‘ਹਾਈ ਐਨਰਜੀ ਐਲ-1 ਆਰਬਿਟਿੰਗ ਐਕਸ-ਰੇ ਸਪੈਕਟਰੋਮੀਟਰ' ਰਾਹੀਂ ਸੂਰਜੀ ਲਪਟਾਂ ਨੂੰ ਰਿਕਾਰਡ ਕੀਤਾ ਹੈ।
ਇਹ ਵੀ ਪੜ੍ਹੋ : 2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ
ਸੂਰਜੀ ਲਪਟਾਂ ਸੂਰਜੀ ਵਾਤਾਵਰਨ ਦੇ ਅਚਾਨਕ ਚਮਕਣ ਕਾਰਨ ਹਨ। ਰਿਕਾਰਡ ਕੀਤਾ ਡਾਟਾ ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਜੀਓ-ਸਟੇਸ਼ਨਰੀ ਆਪਰੇਸ਼ਨਲ ਐਨਵਾਇਰਨਮੈਂਟਲ ਸੈਟੇਲਾਈਟ ਵਲੋਂ ਪ੍ਰਦਾਨ ਕੀਤੀ ਐਕਸ-ਰੇ ਲਾਈਟ ਕਰਵ ਨਾਲ ਮੇਲ ਖਾਂਦਾ ਹੈ। ਇਸਰੋ ਦੇ ਇੱਕ ਵਿਗਿਆਨੀ ਨੇ ਕਿਹਾ ਕਿ ਸੂਰਜੀ ਲਪਟਾਂ ਦੀ ਪਹਿਲੀ ਉੱਚ-ਊਰਜਾ ਨੂੰ ਰਿਕਾਰਡ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਮਿਸ਼ਨ ਹੁਣ ਤੱਕ ਉਮੀਦ ਅਨੁਸਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8