ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ PM ਮੋਦੀ ਨੇ ਦੁਵੱਲੇ ਸਹਿਯੋਗ ''ਤੇ ਕੀਤੀ ਚਰਚਾ

Thursday, Jan 12, 2023 - 04:41 PM (IST)

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ PM ਮੋਦੀ ਨੇ ਦੁਵੱਲੇ ਸਹਿਯੋਗ ''ਤੇ ਕੀਤੀ ਚਰਚਾ

ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਨੇਤਨਯਾਹੂ ਦੇ ਪਿਛਲੇ ਮਹੀਨੇ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਫੋਨ 'ਤੇ ਇਹ ਪਹਿਲੀ ਗੱਲਬਾਤ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ 37ਵੀਂ ਸਰਕਾਰ ਦੇ ਗਠਨ 'ਤੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਵਧਾਈ ਦਿੱਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਲਗਾਤਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

PunjabKesari

ਨੇਤਨਯਾਹੂ (73) ਨੇ 29 ਦਸੰਬਰ ਨੂੰ ਛੇਵੀਂ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਚੰਗੀ ਰਹੀ ਅਤੇ ਉਹ ਜਲਦ ਹੀ ਮਿਲਣ ਲਈ ਰਾਜ਼ੀ ਹੋ ਗਏ। ਦੋਵਾਂ ਨੇਤਾਵਾਂ ਨੇ 2017 ਵਿੱਚ ਇਜ਼ਰਾਈਲ ਅਤੇ 2018 ਵਿੱਚ ਭਾਰਤ ਦੇ ਆਪਣੇ ਦੌਰੇ ਦੀਆਂ ਯਾਦਾਂ ਨੂੰ ਯਾਦ ਕੀਤਾ। ਮੋਦੀ ਨੇ ਨੇਤਨਯਾਹੂ ਨੂੰ ਆਪਸੀ ਸੁਵਿਧਾਜਨਕ ਮਿਤੀ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਟਵੀਟ ਕੀਤਾ, ''ਮੇਰੇ ਚੰਗੇ ਦੋਸਤ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਮੈਂ ਚੋਣਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਅਤੇ ਰਿਕਾਰਡ ਛੇਵੀਂ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੈਨੂੰ ਖੁਸ਼ੀ ਹੈ ਕਿ ਸਾਡੇ ਕੋਲ ਭਾਰਤ-ਇਜ਼ਰਾਈਲ ਰਣਨੀਤਕ ਸਾਂਝੇਦਾਰੀ ਨੂੰ ਇਕੱਠੇ ਅੱਗੇ ਲਿਜਾਣ ਦਾ ਇੱਕ ਹੋਰ ਮੌਕਾ ਹੈ।'

ਜੁਲਾਈ 2017 ਵਿੱਚ, ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ, ਜੋ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਯਹੂਦੀ ਰਾਸ਼ਟਰ ਦਾ ਪਹਿਲਾ ਦੌਰਾ ਸੀ। ਨੇਤਨਯਾਹੂ ਨੇ ਜਨਵਰੀ 2018 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਅਤੇ ਇਜ਼ਰਾਈਲ ਨੇ 1992 ਵਿੱਚ ਪੂਰੇ ਕੂਟਨੀਤਕ ਸਬੰਧ ਸਥਾਪਿਤ ਕੀਤੇ। ਰੱਖਿਆ, ਖੇਤੀਬਾੜੀ ਅਤੇ ਪਾਣੀ ਸਮੇਤ ਕਈ ਖੇਤਰਾਂ ਵਿੱਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਬੰਧ ਪਿਛਲੇ ਸਾਲਾਂ ਵਿੱਚ ਡੂੰਘੇ ਹੋਏ ਹਨ।


author

cherry

Content Editor

Related News