ਪਾਕਿ ''ਚ ਭਾਰਤੀ ਡਿਪਲੋਮੈਟਾਂ ਨੂੰ ਧਮਕਾ ਰਹੀ ISI, ਘਰ ਦੇ ਬਾਹਰ ਤਾਇਨਾਤ ਕੀਤੇ ਲੋਕ

Thursday, Jun 04, 2020 - 10:32 PM (IST)

ਪਾਕਿ ''ਚ ਭਾਰਤੀ ਡਿਪਲੋਮੈਟਾਂ ਨੂੰ ਧਮਕਾ ਰਹੀ ISI, ਘਰ ਦੇ ਬਾਹਰ ਤਾਇਨਾਤ ਕੀਤੇ ਲੋਕ

ਇਸਲਾਮਾਬਾਦ - ਪੂਰੀ ਦੁਨੀਆ ਜਿਥੇ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਲੱੜ ਰਹੀ ਹੈ, ਉਥੇ ਗੁਆਂਢੀ ਮੁਲਕ ਪਾਕਿਸਤਾਨ ਭਾਰਤ ਖਿਲਾਫ ਅਲੱਗ ਹੀ ਸਾਜਿਸ਼ ਰੱਚ ਰਿਹਾ ਹੈ। ਹਾਲ ਹੀ ਵਿਚ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਵਿਚ ਕੰਮ ਕਰ ਕਰਨ ਵਾਲੇ 2 ਜਾਸੂਸ ਰੰਗੇ-ਹੱਥੀ ਭਾਰਤੀ ਖੁਫੀਆ ਏਜੰਸੀਆਂ ਦੇ ਹੱਥੇ ਚੜੇ, ਜਿਨ੍ਹਾਂ ਨੂੰ ਭਾਰਤ ਨੇ ਤੁਰੰਤ ਦੇਸ਼ ਨਿਕਾਲਾ ਦੇ ਦਿੱਤਾ। ਇਸ ਦੇ ਕਾਰਨ ਆਪਣੀ ਨਾਕਾਮੀ ਨਾਲ ਬੌਖਲਾਈ ਪਾਕਿਸਤਾਨ ਖੁਫੀਆ ਏਜੰਸੀ ਆਈ. ਐਸ. ਆਈ. ਇਸਲਾਮਾਬਾਦ ਵਿਚ ਤਾਇਨਾਤ ਭਾਰਤੀ ਡਿਪਲੋਮੈਟ ਨੂੰ ਪਰੇਸ਼ਾਨ ਕਰ ਰਹੀ ਹੈ।

ਭਾਰਤੀ ਡਿਪਲੋਮੈਟ ਨੂੰ ਮਿਲ ਰਹੀਆਂ ਧਮਕੀਆਂ
ਇਸਲਾਮਾਬਾਦ ਵਿਚ ਤਾਇਨਾਤ ਸੀਨੀਅਰ ਡਿਪਲੋਮੈਟ ਗੌਰਵ ਆਹਲੂਵਾਲੀਆ ਦੇ ਘਰ ਦੇ ਬਾਹਰ ਆਈ. ਐਸ. ਆਈ. ਨੇ ਕਾਰ ਅਤੇ ਬਾਇਕ ਦੇ ਨਾਲ ਕਈ ਲੋਕਾਂ ਨੂੰ ਤਾਇਨਾਤ ਕੀਤਾ ਹੈ, ਜੋ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਦੱਸ ਦਈਏ ਕਿ ਕਿਸੇ ਵੀ ਦੇਸ਼ ਵਿਚ ਡਿਪਲੋਮੈਟਾਂ ਨੂੰ ਵਿਆਨਾ ਸਮਝੌਤੇ ਦੇ ਤਹਿਤ ਸੁਰੱਖਿਆ ਪ੍ਰਾਪਤ ਹੁੰਦੀ ਹੈ ਪਰ ਇਸਲਾਮਾਬਾਦ ਦੇ ਸੁਰੱਖਿਅਤ ਖੇਤਰ ਵਿਚ ਅਜਿਹੀ ਘਟਨਾ ਨਾਲ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ।

ਪਹਿਲਾ ਵੀ ਆਹਲੂਵਾਲੀਆ ਨੂੰ ਕੀਤਾ ਜਾ ਚੁੱਕਿਆ ਹੈ ਪਰੇਸ਼ਾਨ
ਪਾਕਿਸਤਾਨ ਵਿਚ ਭਾਰਤੀ ਡਿਪਲੋਮੈਟ ਗੌਰਵ ਆਹਲੂਵਾਲੀਆ ਨੂੰ ਪਹਿਲਾਂ ਵੀ ਪਰੇਸ਼ਨ ਕੀਤਾ ਜਾ ਚੁੱਕਿਆ ਹੈ। ਕਈ ਵਾਰ ਆਈ. ਐਸ. ਆਈ. ਦੇ ਲੋਕਾਂ ਨੇ ਬਾਇਕ ਅਤੇ ਕਾਰਨ ਨਾਲ ਆਹਲੂਵਾਲੀਆ ਦਾ ਪਿੱਛਾ ਕੀਤਾ ਹੈ। ਜਿਸ ਨੂੰ ਲੈ ਕੇ ਇਸਲਾਮਾਬਾਦ ਵਿਚ ਸਥਿਤ ਭਾਰਤੀ ਮਿਸ਼ਨ ਨੇ ਚਿੰਤਾ ਜ਼ਾਹਿਰ ਕੀਤੀ ਹੈ।


author

Khushdeep Jassi

Content Editor

Related News