ਸੈਕਸ ਚੈਟ ਕਰ ਕੇ ਫੌਜ ਅਧਿਕਾਰੀ ਨੂੰ ਫਸਾਉਣਾ ਚਾਹੁੰਦੀ ਸੀ ISI ਏਜੰਟ

05/27/2019 1:24:38 AM

ਭੋਪਾਲ - ਪਾਕਿਸਤਾਨੀ ਖੁਫੀਆ ਏਜੰਸੀ (ਆਈ. ਐੱਸ. ਆਈ.) ਭਾਰਤੀ ਫੌਜ ਅਧਿਕਾਰੀ ਨੂੰ ਆਪਣੇ ਜਾਲ 'ਚ ਫਸਾਉਣ ਲਈ ਹਰ ਰੋਜ਼ ਨਵੇਂ ਤਰੀਕੇ ਅਪਣਾਉਂਦੀ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ, ਜਿਸ 'ਚ ਆਈ. ਐੱਸ. ਆਈ. ਨੇ ਪੂਰਬ-ਉੱਤਰ 'ਚ ਤਾਇਨਾਤ ਇਕ ਫੌਜ ਅਧਿਕਾਰੀ ਨੂੰ ਹਨੀ ਟ੍ਰੈਪ 'ਚ ਫਸਾਉਣ ਦੀ ਕੋਸ਼ਿਸ਼ ਕੀਤੀ। ਫੌਜ ਅਧਿਕਾਰੀ ਤਾਂ ਉਸ ਦੇ ਜਾਲ 'ਚ ਨਹੀਂ ਫਸਿਆ ਪਰ ਉਨ੍ਹਾਂ ਦਾ ਕਲਰਕ ਸੈਕਸ ਚੈਟ ਦੇ ਜ਼ਰੀਏ ਆਈ. ਐੱਸ. ਆਈ. ਦਾ ਸ਼ਿਕਾਰ ਹੋ ਗਿਆ। ਐੱਮ. ਪੀ. ਏ. ਟੀ. ਐੱਸ. ਅਤੇ ਇਕ ਕੇਂਦਰ ਖੁਫੀਆ ਏਜੰਸੀ ਨੇ ਪਿਛਲੇ ਹਫਤੇ ਸਾਂਝੀ ਕਾਰਵਾਈ ਕਰਦੇ ਹੋਏ ਕਲਰਕ ਅਵਿਨਾਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ 'ਚ ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਅਵਿਨਾਸ਼ ਨੇ ਦੱਸਿਆ ਕਿ 2018 'ਚ ਉਸ ਨੇ ਆਰਮੀ ਮੁੱਖ ਦਫਤਰ ਤੋਂ ਫਾਰਵਰਡ ਕੀਤਾ, ਉਨ੍ਹਾਂ ਦਾ ਫੋਨ ਆਇਆ ਸੀ। ਇਸ ਕਾਲ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਆਈ. ਐੱਸ. ਆਈ. ਦੇ ਹਨੀ ਟ੍ਰੈਪ 'ਚ ਫਸ ਗਿਆ।
ਅਵਿਨਾਸ਼ ਦੇ ਖਾਤੇ 'ਚ ਪਾਏ ਸਨ 50 ਹਜ਼ਾਰ
ਔਰਤ ਨੇ ਆਪਣਾ ਨਾਂ ਪ੍ਰਿਸ਼ਾ ਅਗਰਵਾਲ ਦੱਸਿਆ ਸੀ। ਉਸ ਨੇ ਪਹਿਲਾਂ ਵੀ ਹੋਰ ਫੌਜੀ ਅਧਿਕਾਰੀਆਂ ਨੂੰ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਅਵਿਨਾਸ਼ ਦੇ ਖਾਤੇ 'ਚ 50 ਹਜ਼ਾਰ ਰੁਪਏ ਵੀ ਪਾਏ ਗਏ ਸਨ।
ਅਵਿਨਾਸ਼ ਨੇ ਦੱਸਿਆ ਕਿ ਫੋਨ ਕਰਨ ਵਾਲੀ ਇਕ ਔਰਤ ਸੀ, ਜਿਸ ਨੇ ਖੁਦ ਨੂੰ ਆਰਮੀ ਵਾਈਵਜ਼ ਵੈੱਲਫੇਅਰ ਐਸੋ. ਦੀ ਮੈਂਬਰ ਦੱਸਿਆ। ਉਹ ਫੌਜ ਅਧਿਕਾਰੀਆਂ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਮੌਜੂਦ ਨਹੀਂ ਸਨ। ਅਵਿਨਾਸ਼ ਨੇ ਫੋਨ ਚੁੱਕ ਲਿਆ ਅਤੇ ਉਹ ਆਈ. ਐੱਸ. ਆਈ. ਦੇ ਲਪੇਟੇ 'ਚ ਆ ਗਿਆ। ਅਵਿਨਾਸ਼ ਨਾਲ ਪੁੱਛਗਿੱਛ 'ਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫੋਨ ਮਿਲਟਰੀ ਐਕਸਚੇਜ ਤੋਂ ਆਇਆ ਸੀ, ਇਸ ਲਈ ਉਨ੍ਹਾਂ ਨੂੰ ਸ਼ੱਕ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਗੱਲਬਾਤ ਦੌਰਾਨ ਏਜੰਟ ਨੇ ਅਵਿਨਾਸ਼ ਨੂੰ ਕਿਹਾ ਕਿ ਉਸ ਦੀ ਆਵਾਜ਼ ਸਾਫ ਨਹੀਂ ਆ ਰਹੀ ਹੈ। ਇਸ ਲਈ ਆਪਣਾ ਪਰਸਨਲ ਨੰਬਰ ਦੇਵੋ। ਇਸ 'ਤੇ ਕਲਰਕ ਨੇ ਸ਼ੱਕ ਕੀਤੇ ਬਿਨਾਂ ਹੀ ਆਪਣਾ ਨੰਬਰ ਦੇ ਦਿੱਤਾ। ਇਸ ਤਰ੍ਹਾਂ ਉਹ ਔਰਤ ਦੇ ਜਾਲ 'ਚ ਫਸ ਗਿਆ। ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਜਲਦ ਹੀ ਸੈਕਸ ਚੈਟ 'ਚ ਬਦਲ ਗਈ। ਉਥੇ ਹੀ ਫੌਜ ਦੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਮੰਗੀਆਂ ਜਾਣ ਲੱਗੀਆਂ। ਉਨ੍ਹਾਂ ਦੱਸਿਆ ਕਿ ਆਰਮੀ ਦੇ ਟੈਲੀਫੋਨ ਐਕਸਚੇਂਜ ਦੇ ਇਕ ਭਾਰਤੀ ਨੰਬਰ ਤੋਂ ਫੋਨ ਕੀਤਾ ਗਿਆ ਸੀ।


Khushdeep Jassi

Content Editor

Related News