ਜੈਸਲਮੇਰ ਤੋਂ ISI ਦਾ ਏਜੰਟ ਕਾਬੂ, ਫ਼ੌਜ ਦੀ ਜਾਣਕਾਰੀ ਭੇਜਦਾ ਸੀ ਪਾਕਿਸਤਾਨ

Saturday, Nov 27, 2021 - 09:54 AM (IST)

ਜੈਪੁਰ- ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਲਈ ਕੰਮ ਕਰਨ ਵਾਲੇ ਆਈ.ਐੱਸ.ਆਈ. ਦੇ ਇਕ ਏਜੰਟ ਨੂੰ ਜੈਸਲਮੇਰ ਤੋਂ ਕਾਬੂ ਕੀਤਾ ਹੈ। ਉਸ ਦੀ ਪਛਾਣ ਨਵਾਬ ਖਾਨ ਵਾਸੀ ਧਨੇਸਰ ਖਾਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੀ ਜੈਸਲਮੇਰ ਦੇ ਇਕ ਇਲਾਕੇ ਵਿਚ ਹੀ ਫ਼ੌਜ ਦੀ ਸਭ ਤੋਂ ਵੱਡੀ ਫੀਲਡ ਫਾਇਰਿੰਗ ਰੇਂਜ ਵੀ ਹੈ। ਫ਼ੌਜ ਦੀ ਮੂਵਮੈਂਟ ਦੀ ਜਾਣਕਾਰੀ ਉਹ ਪਾਕਿਸਤਾਨ ਸਥਿਤ ਆਈ.ਐੱਸ.ਆਈ. ਦੇ ਆਕਾਵਾਂ ਨੂੰ ਭੇਜਦਾ ਸੀ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ਾਂ ਤੋਂ ਕੋਰੋਨਾ ਦੇ ਨਵੇਂ ਰੂਪ ਦੇ ਖ਼ਤਰੇ ’ਤੇ ਬੈਠਕ ਕਰੇਗੀ ਦਿੱਲੀ ਸਰਕਾਰ : ਕੇਜਰੀਵਾਲ

ਇਸ ਦੌਰਾਨ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੀ ਰਾਡਾਰ ’ਤੇ ਆ ਗਿਆ। ਏਜੰਸੀਆਂ ਵਲੋਂ ਪਿਛਲੇ ਇਕ ਸਾਲ ਤੋਂ ਉਸ ’ਤੇ ਨਜ਼ਰ ਰੱਖੀ ਜਾ ਰਹੀ ਸੀ। ਨਵਾਬ ਦੀ ਰਿਸ਼ਤੇਦਾਰੀ ਪਾਕਿਸਤਾਨ ਦੇ ਰਹੀਮਯਾਰ ਖਾਨ ਇਲਾਕੇ ਦਾ ਆਸਪਾਸ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਉਹ ਖ਼ੁਦ ਕਈ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਿਆ ਹੈ। ਫ਼ੌਜ ਦੀ ਮੂਵਮੈਂਟ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁੱਛ-ਗਿੱਛ ਦੌਰਾਨ ਨਵਾਬ ਖਾਨ ਕੋਲੋਂ ਕਈ ਹੋਰ ਜਾਣਕਾਰੀਆਂ ਮਿਲ ਸਕਦੀਆਂ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News