TEAM INDIA ਦੇ ਸਟਾਰ ਕ੍ਰਿਕਟਰ ਨੂੰ ਮਿਲਿਆ 1 ਕਰੋੜ ਰੁਪਏ ਦਾ ਇਨਾਮ, ਨਵੇਂ CM ਨੇ ਸੌਂਪਿਆ ਚੈੱਕ

Friday, May 15, 2026 - 05:09 PM (IST)

TEAM INDIA ਦੇ ਸਟਾਰ ਕ੍ਰਿਕਟਰ ਨੂੰ ਮਿਲਿਆ 1 ਕਰੋੜ ਰੁਪਏ ਦਾ ਇਨਾਮ, ਨਵੇਂ CM ਨੇ ਸੌਂਪਿਆ ਚੈੱਕ

ਪਟਨਾ- ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਭਾਰਤੀ ਟੀਮ ਨੂੰ ਟੀ20 ਵਿਸ਼ਵ ਕੱਪ ਜਿੱਤਣ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੋਗਦਾਨ ਦੇਣ ਲਈ ਈਸ਼ਾਨ ਕਿਸ਼ਨ ਨੂੰ ਸ਼ੁੱਕਰਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ। ਸੂਬੇ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲੇ ਅਤੇ ਆਪਣਾ ਬਚਪਨ ਦਾ ਸ਼ੁਰੂਆਤੀ ਸਮਾਂ ਪਟਨਾ 'ਚ ਬਿਤਾਉਣ ਵਾਲੇ ਕਿਸ਼ਨ ਨੇ ਮੁੱਖ ਮੰਤਰੀ ਦਫ਼ਤਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਚੌਧਰੀ ਨੇ ਇਸ 27 ਸਾਲਾ ਵਿਕਟਕੀਪਰ-ਬੱਲੇਬਾਜ਼ ਦਾ ਸਵਾਗਤ ਕੀਤਾ।

PunjabKesari

ਉਨ੍ਹਾਂ ਨੇ ਕਿਸ਼ਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਅਤੇ ਫਿਰ ਇਕ ਕਰੋੜ ਰੁਪਏ ਦਾ ਚੈੱਕ ਪ੍ਰਦਾਨ ਕੀਤਾ। ਮੁੱਖ ਮੰਤਰੀ ਨੇ 'ਐਕਸ' 'ਤੇ ਪੋਸਟ ਸਾਂਝੀ ਕਰ ਕੇ ਕਿਹਾ,''ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ, ਸ਼ਾਨਦਾਰ ਬੱਲੇਬਾਜ਼ ਅਤੇ ਬਿਹਾਰ ਦੇ ਬੇਟੇ ਈਸ਼ਾਨ ਕਿਸ਼ਨ ਜੀ ਨੂੰ ਵਿਸ਼ਵ ਕੱਪ ਜਿੱਤਣ 'ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਰਾਜ ਸਰਕਾਰ ਵਲੋਂ ਇਕ ਕਰੋੜ ਦੀ ਸਨਮਾਨ ਰਾਸ਼ੀ ਪ੍ਰਦਾਨ ਕਰ ਕੇ ਸਨਮਾਨਤ ਕੀਤਾ ਗਿਆ।'' ਇਸ ਮੌਕੇ ਮੁੱਖ ਸਕੱਤਰ ਪ੍ਰਤਯ ਅੰਮ੍ਰਿਤ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਕਿਸ਼ਨ ਦੇ ਕਰੀਬੀ ਪਰਿਵਾਰ ਵਾਲੇ ਵੀ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News