ਕੀ ਅਗਲੇ ਦੋ ਦਿਨਾਂ ''ਚ ਬਲਾਕ ਹੋਣ ਵਾਲਾ ਹੈ ਫੇਸਬੁੱਕ-ਟਵਿੱਟਰ, ਕੇਂਦਰ ਨੇ ਭੇਜਿਆ ਨੋਟਿਸ

Monday, May 24, 2021 - 11:35 PM (IST)

ਕੀ ਅਗਲੇ ਦੋ ਦਿਨਾਂ ''ਚ ਬਲਾਕ ਹੋਣ ਵਾਲਾ ਹੈ ਫੇਸਬੁੱਕ-ਟਵਿੱਟਰ, ਕੇਂਦਰ ਨੇ ਭੇਜਿਆ ਨੋਟਿਸ

ਨਵੀਂ ਦਿੱਲੀ : ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪ੍ਰਾਈਵੇਟ ਨੀਤੀ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ, ਕੇਂਦਰ ਸਰਕਾਰ ਨੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ 26 ਮਈ ਤੋਂ ਲਾਗੂ ਹੋਣ ਵਾਲੇ ਨਵੇਂ ਗੁਪਤ ਨਿਯਮ ਦਾ ਪਾਲਣ ਕਰਣ ਵਿੱਚ ਅਸਫਲ ਰਹਿਣ ਨੂੰ ਲੈ ਕੇ ਚਿਤਾਵਨੀ ਦੇ ਨਾਲ ਨੋਟਿਸ ਭੇਜਿਆ ਹੈ। ਦਰਅਸਲ 25 ਫਰਵਰੀ ਨੂੰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਨਵੇਂ ਨਿਯਮਾਂ ਦਾ ਪਾਲਣ ਕਰਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਤਿੰਨ ਮਹੀਨੇ ਦੀ ਸਮਾਂ ਸੀਮਾ ਦਿੱਤੀ, ਜੋ 26 ਮਈ ਨੂੰ ਖ਼ਤਮ ਹੋ ਰਹੀ ਹੈ।

ਕੀ ਹੈ ਨਵੇਂ ਨਿਯਮ ਵਿੱਚ ਇੰਫਾਰਮੇਸ਼ਨ ਟੈਕਨੋਲਾਜੀ ਰੂਲਸ, 2021 (ਗਾਈਡਲਾਈਨ ਫਾਰ ਇੰਟਰਮੀਡੀਅਰੀਜ਼ ਐਂਡ ਡਿਜੀਟਲ ਮੀਡੀਆ ਐਥਿਕਸ ਕੋਡ) ਦੇ ਅਨੁਸਾਰ ਸੈਲਫ ਰੇਗੁਲੇਟਿੰਗ ਬਾਡੀ ਇੱਕ ਇੰਡਿਪੈਂਡੇਟ ਬਾਡੀ ਹੋਵੇਗੀ, ਜੋ ਇੰਝ ਹੀ ਪਬਲਿਸ਼ਰ ਜਾਂ ਉਨ੍ਹਾਂ ਦੇ ਐਸੋਸੀਏਸ਼ਨ ਦੁਆਰਾ ਬਣਾਈ ਜਾਵੇਗੀ। ਇਹ ਸੰਸਥਾ ਭਾਰਤ ਦੇ ਵੱਖ-ਵੱਖ ਨਸਲ ਅਤੇ ਵੱਖ-ਵੱਖ ਧਰਮ ਦੇ ਲੋਕਾਂ ਨੂੰ ਧਿਆਨ ਵਿੱਚ ਰੱਖੇਗੀ ਅਤੇ ਕਿਸੇ ਵੀ ਨਸਲੀ ਜਾਂ ਧਾਰਮਿਕ ਸਮੂਹ ਦੀਆਂ ਗਤੀਵਿਧੀਆਂ, ਵਿਸ਼ਵਾਸਾਂ, ਪ੍ਰਥਾਵਾਂ ਜਾਂ ਵਿਚਾਰਾਂ ਦੀ ਵਿਸ਼ੇਸ਼ਤਾ ਦੱਸਦੇ ਹੋਏ ਸਾਵਧਾਨੀ ਅਤੇ ਵਿਵੇਕ ਦੇ ਨਾਲ ਕੰਮ ਕਰੇਗੀ।

ਇਹ ਵੀ ਪੜ੍ਹੋ- ਇੰਦੌਰ 'ਚ ਪਹਿਲੀ ਵਾਰ ਪੋਸਟ ਕੋਵਿਡ ਮਰੀਜ਼ ਨੂੰ ਦਿੱਤਾ ਗਿਆ 2DG ਸੈਸ਼ੇ, ਹੋਇਆ ਇਹ ਅਸਰ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਅਜਿਹੀ ਸੈਲਫ ਰੈਗੁਲੇਸ਼ਨ ਬਾਡੀ ਨਾਲ ਮਿਲ ਕੇ ਕੰਮ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਕੋਡ ਆਫ ਐਥਿਕਸ ਦਾ ਠੀਕ ਢੰਗ ਨਾਲ ਪਾਲਣ ਹੋਵੇ। ਐਪਲੀਕੇਬਲ ਐਂਟਿਟੀ ਜਾਂ ਸੈਲਫ ਰੈਗੁਲੇਟਿੰਗ ਬਾਡੀ ਅਜਿਹੇ ਕਿਸੇ ਕੰਟੈਂਟ ਨੂੰ ਸੰਚਾਰਿਤ, ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕਰੇਗੀ ਜੋ ਕਿਸੇ ਵੀ ਕਾਨੂੰਨ ਦੇ ਤਹਿਤ ਇਤਰਾਜ਼ਯੋਗ ਹੋਣ। ਜੋ ਵੀ ਸਮੱਗਰੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ, ਉਸ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਧਿਆਨ ਵਿੱਚ ਰੱਖ ਕੇ ਵੇਖਣਾ ਹੋਵੇਗਾ।

ਇਹ ਵੀ ਪੜ੍ਹੋ- ਅਭਿਆਸ ਕਰ ਰਹੇ ਪਹਿਲਵਾਨ 'ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਮੌਕੇ 'ਤੇ ਮੌਤ

ਸੋਸ਼ਲ ਮੀਡੀਆ 'ਤੇ ਪੀੜਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਨਾਲ ਸ਼ਿਕਾਇਤ ਕਰਨ ਅਤੇ ਕਿੱਥੇ ਉਨ੍ਹਾਂ ਦੀ ਸਮੱਸਿਆ ਦਾ ਸਮਾਧਾਨ ਹੋਵੇਗਾ। ਕੁੱਝ ਪਲੇਟਫਾਰਮ ਨੇ ਇਸ ਦੇ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਕੁੱਝ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਆਪਣੇ ਹੈੱਡਕੁਆਰਟਰ ਤੋਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News