ਪੋਰਨੋਗ੍ਰਾਫੀ ਡਾਊਨਲੋਡ ਕਰਨਾ ਜਾਂ ਦੇਖਣਾ POCSO ਤੇ IT ਐਕਟ ਤਹਿਤ ਹੈ ਅਪਰਾਧ? SC ਇਸ ਦਿਨ ਸੁਣਾਏਗੀ ਫ਼ੈਸਲਾ

Sunday, Sep 22, 2024 - 07:51 PM (IST)

ਨਵੀਂ ਦਿੱਲੀ : ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਜਾਂ ਦੇਖਣਾ POCSO ਅਤੇ IT ਐਕਟ ਤਹਿਤ ਅਪਰਾਧ ਹੈ? ਸੁਪਰੀਮ ਕੋਰਟ ਸੋਮਵਾਰ ਨੂੰ ਇਸ ਬਾਰੇ ਆਪਣਾ ਫੈਸਲਾ ਸੁਣਾਏਗੀ। ਸੁਪਰੀਮ ਕੋਰਟ ਨੇ 19 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਅਪੀਲ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਰਅਸਲ, ਮਦਰਾਸ ਹਾਈ ਕੋਰਟ ਨੇ ਕਿਹਾ ਸੀ ਕਿ ਕਿਸੇ ਦੇ ਨਿੱਜੀ ਇਲੈਕਟ੍ਰਾਨਿਕ ਡਿਵਾਈਸ 'ਤੇ ਚਾਈਲਡ ਪੋਰਨੋਗ੍ਰਾਫੀ ਨੂੰ ਸਿਰਫ਼ ਡਾਊਨਲੋਡ ਕਰਨਾ ਜਾਂ ਦੇਖਣਾ ਅਪਰਾਧ ਨਹੀਂ ਹੈ। ਇਹ POCSO ਐਕਟ ਅਤੇ IT ਐਕਟ ਤਹਿਤ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ਹੈ। NGO ਜਸਟ ਰਾਈਟ ਫਾਰ ਚਿਲਡਰਨ ਅਲਾਇੰਸ ਨੇ ਮਦਰਾਸ ਹਾਈ ਕੋਰਟ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।

ਸੁਣਵਾਈ ਦੌਰਾਨ ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਸੀਜੇਆਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਸੀ ਕਿ ਬੱਚੇ ਦਾ ਪੋਰਨ ਦੇਖਣਾ ਅਪਰਾਧ ਨਹੀਂ ਹੋ ਸਕਦਾ ਪਰ ਅਸ਼ਲੀਲ ਫਿਲਮਾਂ 'ਚ ਬੱਚੇ ਦੀ ਵਰਤੋਂ ਕਰਨਾ ਅਪਰਾਧ ਹੋਵੇਗਾ।

ਇਹ ਵੀ ਪੜ੍ਹੋ : ਜੰਤਰ-ਮੰਤਰ 'ਤੇ 'ਜਨਤਾ ਦੀ ਅਦਾਲਤ' 'ਚ ਕੇਜਰੀਵਾਲ ਬੋਲੇ- 'ਮੈਨੂੰ CM ਦੀ ਕੁਰਸੀ ਦੀ ਭੁੱਖ ਨਹੀਂ'

ਸੀਜੇਆਈ ਨੇ ਕਿਹਾ ਸੀ ਕਿ ਕਿਸੇ ਤੋਂ ਵੀਡੀਓ ਪ੍ਰਾਪਤ ਕਰਨਾ ਪੋਸਕੋ ਸੈਕਸ਼ਨ 15 ਦੀ ਉਲੰਘਣਾ ਨਹੀਂ ਹੈ ਪਰ ਜੇਕਰ ਤੁਸੀਂ ਇਸ ਨੂੰ ਦੇਖਦੇ ਹੋ ਅਤੇ ਦੂਜਿਆਂ ਨੂੰ ਭੇਜਦੇ ਹੋ ਤਾਂ ਇਹ ਕਾਨੂੰਨ ਦੀ ਉਲੰਘਣਾ ਦੇ ਦਾਇਰੇ ਵਿਚ ਆਵੇਗਾ। ਉਹ ਸਿਰਫ਼ ਇਸ ਲਈ ਅਪਰਾਧੀ ਨਹੀਂ ਬਣ ਜਾਂਦਾ ਕਿਉਂਕਿ ਕਿਸੇ ਨੇ ਉਸ ਨੂੰ ਵੀਡੀਓ ਭੇਜ ਦਿੱਤੀ ਹੈ। ਪੋਰਨੋਗ੍ਰਾਫੀ ਦੇਖਣਾ ਅਪਰਾਧ ਨਹੀਂ ਹੋ ਸਕਦਾ ਪਰ ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਚਾਈਲਡ ਪੋਰਨੋਗ੍ਰਾਫੀ ਦੇਖਣਾ ਵੀ ਅਪਰਾਧ ਨਹੀਂ ਹੈ। ਚਾਈਲਡ ਪੋਰਨ ਦੇਖਣਾ ਅਪਰਾਧ ਨਹੀਂ ਹੋ ਸਕਦਾ, ਪਰ ਅਸ਼ਲੀਲਤਾ ਵਿਚ ਬੱਚੇ ਦੀ ਵਰਤੋਂ ਕਰਨਾ ਅਪਰਾਧ ਹੋਵੇਗਾ।

ਜਸਟਿਸ ਪਾਰਦੀਵਾਲਾ ਨੇ ਪੁੱਛਿਆ ਸੀ ਕਿ ਕੀ ਦੋ ਸਾਲ ਤੱਕ ਕਿਸੇ ਦੇ ਮੋਬਾਈਲ ਫੋਨ 'ਚ ਵੀਡੀਓ ਰੱਖਣਾ ਅਪਰਾਧ ਹੈ?
ਸੀਨੀਅਰ ਵਕੀਲ ਐੱਚ. ਐੱਸ ਫੂਲਕਾ ਨੇ ਕਿਹਾ ਕਿ ਐਕਟ ਕਹਿੰਦਾ ਹੈ ਕਿ ਜੇਕਰ ਕੋਈ ਵੀਡੀਓ ਜਾਂ ਫੋਟੋ ਹੈ ਤਾਂ ਤੁਹਾਨੂੰ ਉਸ ਨੂੰ ਡਿਲੀਟ ਕਰਨਾ ਪਵੇਗਾ, ਜਦਕਿ ਦੋਸ਼ੀ ਲਗਾਤਾਰ ਵੀਡੀਓ ਦੇਖ ਰਹੇ ਸਨ। ਜਦੋਂ ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਵੀਡੀਓ ਆਟੋ-ਡਾਊਨਲੋਡ ਹੈ ਤਾਂ ਸੀਜੇਆਈ ਨੇ ਕਿਹਾ ਕਿ ਤੁਹਾਨੂੰ ਕਿਵੇਂ ਪਤਾ ਨਹੀਂ ਲੱਗੇਗਾ ਕਿ ਇਹ ਵੀਡੀਓ ਤੁਹਾਡੇ ਫੋਨ ਵਿਚ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਕਟ ਵਿਚ ਸੋਧ ਤੋਂ ਬਾਅਦ ਇਹ ਵੀ ਅਪਰਾਧ ਬਣ ਗਿਆ ਹੈ।

ਜਸਟਿਸ ਪਾਰਦੀਵਾਲਾ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਕੀ ਇਸ ਮਾਮਲੇ ਦੇ ਮੁਲਜ਼ਮ ਨੇ ਸਾਈਟ 'ਤੇ ਵੀਡੀਓ ਅਪਲੋਡ ਕੀਤੀ ਸੀ ਜਾਂ ਕਿਸੇ ਤੀਜੀ ਧਿਰ ਨੇ ਉਸ ਨੂੰ ਵੀਡੀਓ ਮੁਹੱਈਆ ਕਰਵਾਈ ਸੀ? ਉਸ ਨੇ ਸਵਾਲ ਕੀਤਾ ਕਿ ਜੇਕਰ ਉਸ ਨੂੰ ਇਹ ਵੀਡੀਓ ਉਸ ਦੇ ਦੋਸਤ ਤੋਂ ਮਿਲੀ ਹੈ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਵੀਡੀਓ ਉਸ ਨੇ ਅਪਲੋਡ ਕੀਤੀ ਹੈ? ਸਵਾਲ ਇਹ ਹੈ ਕਿ ਕੀ ਕਿਸੇ ਦੁਆਰਾ ਭੇਜੀ ਗਈ ਚਾਈਲਡ ਪੋਰਨ ਡਾਊਨਲੋਡ ਕਰਨਾ POCSO ਦੇ ਤਹਿਤ ਅਪਰਾਧ ਹੈ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News