IRS ਬਿੰਨੀ ਸ਼ਰਮਾ ਸੁਸਾਈਡ ਕੇਸ 'ਚ ਵੱਡਾ ਖੁਲਾਸਾ, IAS ਪਤੀ ਦੇ ਸਨ ਕਈ ਔਰਤਾਂ ਨਾਲ ਨਾਜਾਇਜ਼ ਸੰਬੰਧ
Friday, Sep 07, 2018 - 06:15 PM (IST)

ਨਵੀਂ ਦਿੱਲੀ— ਜੈਪੁਰ 'ਚ ਭਾਰਤੀ ਰਾਜਸਵ ਸੇਵਾ ਅਧਿਕਾਰੀ ਬਿੰਨੀ ਸ਼ਰਮਾ ਦੀ ਆਤਮ ਹੱਤਿਆ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਨੇ ਵੱਡਾ ਖੁਲਾਸਾ ਕੀਤਾ ਹੈ। ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਜਵਾਈ ਅਤੇ ਬਿੰਨੀ ਸ਼ਰਮਾ ਦੇ ਪਤੀ ਗੁਰਪ੍ਰੀਤ ਵਾਲਿਆ ਦੇ ਕਈ ਔਰਤਾਂ ਨਾਲ ਨਾਜਾਇਜ਼ ਸੰਬੰਧ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਦੇ ਘਰ ਕੰਮ ਕਰਨ ਵਾਲੀ ਨਾਬਾਲਗ ਨੌਕਰਾਣੀ ਦੇ ਨਾਲ ਵੀ ਉਨ੍ਹਾਂ ਦੇ ਸੰਬੰਧ ਰਹੇ ਹਨ।
ਬਿੰਨੀ ਸ਼ਰਮਾ ਦੇ ਪਿਤਾ ਦੇ ਸਨਸਨੀ ਖੇਜ ਖੁਲਾਸੇ ਤੋਂ ਬਾਅਦ ਕੇਸ 'ਚ ਨਵਾਂ ਮੋੜ ਆ ਗਿਆ ਹੈ। ਸਬੂਤ ਦੇ ਤੌਰ 'ਤੇ ਉਨ੍ਹਾਂ ਨੇ ਪੁਲਸ ਨੂੰ ਗੁਰਪ੍ਰੀਤ ਦੇ ਘਰ 'ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਵੀ ਦਿਖਾਏ ਹਨ ਜਿਨ੍ਹਾਂ 'ਚ ਉਹ ਆਪਣੀ ਨੌਕਰਾਣੀ ਦੇ ਨਾਲ ਇਕੱਲੇ ਕਮਰੇ 'ਚ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਸ ਦੇ ਹੱਥ ਲੱਗੀ ਮ੍ਰਿਤਕਾ ਅਧਿਕਾਰੀ ਦੀ ਡਾਇਰੀ 'ਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਉਸ ਦੇ ਪਤੀ ਦੇ ਘਰ ਦੀ ਨੌਕਰਾਣੀ ਨਾਲ ਸੰਬੰਧ ਸੀ।
ਮ੍ਰਿਤਕਾਂ ਦੇ ਪਿਤਾ ਮੁਤਾਬਕ ਉਨ੍ਹਾਂ ਦੀ ਬੇਟੀ ਨੇ ਗੁਰਪ੍ਰੀਤ ਦੇ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਹੁਣ ਤੇਜ਼ੀ ਦਿਖਾਉਂਦੇ ਹੋਏ ਨੌਕਰਾਣੀ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਨੂੰ ਮਿਲੇ ਸੀ.ਸੀ.ਟੀ.ਵੀ.ਫੁਟੇਜ 'ਚ ਗੁਰਪ੍ਰੀਤ ਆਪਣੀ ਪਤਨੀ ਬਿੰਨੀ ਅਤੇ ਬੇਟੇ ਨਾਲ ਕੁੱਟਮਾਰ ਕਰਦੇ ਹੋਏ ਵੀ ਦਿੱਖ ਰਿਹਾ ਹੈ। ਪੁਲਸ ਹੁਣ ਹਰ ਐਂਗਲ ਤੋਂ ਮਾਮਲੇ ਦੀ ਛਾਣਬੀਣ ਕਰ ਰਹੀ ਹਨ। ਪੁਲਸ ਨੂੰ ਮਿਲੇ ਸਬੂਤਾਂ ਕਾਰਨ ਗੁਰਪ੍ਰੀਤ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਹਾਲਾਂਕਿ ਬਿੰਨੀ ਸ਼ਰਮਾ ਦੀ ਆਤਮ ਹੱਤਿਆ ਤੋਂ ਬਾਅਦ ਤੋਂ ਗੁਰਪ੍ਰੀਤ ਵਾਲਿਆ ਫਰਾਰ ਚਲ ਰਿਹਾ ਹੈ। ਆਈ.ਏ.ਐੱਸ.ਗੁਰਪ੍ਰੀਤ ਵਾਲਿਆ ਦੇ ਖਿਲਾਫ ਜੈਪੁਰ ਪੁਲਸ ਨੇ ਲੁਕਆਉਟ ਨੋਟਿਸ ਜਾਰੀ ਕਰ ਦਿੱਤਾ ਹੈ। ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਦੇਸ਼ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ।
ਗੁਰਪ੍ਰੀਤ ਨੂੰ ਫੜਣ ਲਈ ਪੁਲਸ ਦੁਆਰਾ ਲੁੱਕ ਆਊਟ ਨੋਟਿਸ ਦੇਸ਼ ਦੇ ਤਮਾਮ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸੁਰੱਖਿਆ ਵਧਾਈ ਗਈ ਹੈ ਨਾਲ ਏਅਰਪੋਰਟ ਪ੍ਰਬੰਧਨ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ। ਪੁਲਸ ਦੀ ਟੀਮ ਨੇ ਬਿੰਨੀ ਸ਼ਰਮਾ ਦੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ। ਦੋਸ਼ੀ ਖਿਲਾਫ ਅਹਿਮ ਸਬੂਤ ਮਿਲਣ ਦੇ ਬਾਅਦ ਹੁਣ ਪੁਲਸ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।