ਨੋਇਡਾ ’ਚ ਲੋਹੇ ਦਾ ਗੇਟ ਡਿੱਗਣ ਨਾਲ 5 ਸਾਲਾ ਬੱਚੇ ਦੀ ਮੌਤ

Monday, May 11, 2026 - 11:07 PM (IST)

ਨੋਇਡਾ ’ਚ ਲੋਹੇ ਦਾ ਗੇਟ ਡਿੱਗਣ ਨਾਲ 5 ਸਾਲਾ ਬੱਚੇ ਦੀ ਮੌਤ

ਨੋਇਡਾ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ’ਚ ਨੋਇਡਾ ਦੇ ਸੈਕਟਰ 93 ਦੇ ਗੇਜਾ ਪਿੰਡ ’ਚ ਸੋਮਵਾਰ ਇਕ ਦਰਦਨਾਕ ਹਾਦਸੇ ’ਚ 5 ਸਾਲ ਦੇ ਇਕ ਬੱਚੇ ਨਵਦੀਪ ਦੀ ਮੌਤ ਹੋ ਗਈ। ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਅਚਾਨਕ ਇਕ ਭਾਰੀ ਲੋਹੇ ਦਾ ਗੇਟ ਉਸ ’ਤੇ ਡਿੱਗ ਪਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਘਰ ਦੇ ਬਾਹਰ ਖੇਡਦੇ ਸਮੇਂ ਗੇਟ ਅਚਾਨਕ ਹੀ ਟੁੱਟ ਕੇ ਨਵਦੀਪ ’ਤੇ ਜਾ ਡਿੱਗਾ।

ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਦਾ ਮਾਹੌਲ ਹੈ। ਇਸ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।


author

Rakesh

Content Editor

Related News